ਕਿਸਾਨ ਅੰਦੋਲਨ ਨੂੰ ਲੈ ਕੇ ਕੈਟ ਦਾ ਵੱਡਾ ਬਿਆਨ, ਹੋਵੇਗਾ 50,000 ਕਰੋੜ ਰੁਪਏ ਦੇ ਕਾਰੋਬਾਰ ਦਾ ਨੁਕਸਾਨ

Wednesday, Feb 14, 2024 - 10:41 AM (IST)

ਕਿਸਾਨ ਅੰਦੋਲਨ ਨੂੰ ਲੈ ਕੇ ਕੈਟ ਦਾ ਵੱਡਾ ਬਿਆਨ, ਹੋਵੇਗਾ 50,000 ਕਰੋੜ ਰੁਪਏ ਦੇ ਕਾਰੋਬਾਰ ਦਾ ਨੁਕਸਾਨ

ਨਵੀਂ ਦਿੱਲੀ (ਇੰਟ.)– ਕਿਸਾਨਾਂ ਦਾ ਮੁੱਦਾ ਜ਼ੋਰ ਫੜਦਾ ਜਾ ਰਿਹਾ ਹੈ। ਜੇ ਇਹ ਅੰਦੋਲਨ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਪਿਛਲੀ ਵਾਰ ਵਾਂਗ ਇਸ ਵਾਰ ਵੀ ਕਰੀਬ 50,000 ਕਰੋੜ ਰੁਪਏ ਦੇ ਕਾਰੋਬਾਰ ਦਾ ਨੁਕਸਾਨ ਹੋ ਸਕਦਾ ਹੈ। ਇਹ ਕਹਿਣਾ ਹੈ ਦੇਸ਼ ਦੇ ਕਾਰੋਬਾਰੀਆਂ ਦੀ ਸੰਸਥਾ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਦਾ। ਇਕ ਇੰਟਰਵਿਊ ’ਚ ਕੈਟ ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਦਿੱਲੀ ਵਿਚ ਆਉਣ ਵਾਲੇ ਅਤੇ ਦਿੱਲੀ ਤੋਂ ਬਾਹਰ ਜਾਣ ਵਾਲੇ ਮਾਲ ਦੀ ਆਵਾਜਾਈ ’ਚ ਕੋਈ ਰੁਕਾਵਟ ਨਾ ਆਵੇ, ਇਸ ਲਈ ਸਰਕਾਰ ਜ਼ਰੂਰੀ ਵਿਵਸਥਾ ਕਰੇ ਅਤੇ ਕਿਸਾਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਵੀ ਇਸ ਗੱਲ ਨੂੰ ਯਕੀਨੀ ਕਰਨ।

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਖੰਡੇਲਵਾਲ ਦਾ ਕਹਿਣਾ ਹੈ ਕਿ ਆਪਣੇ ਮੁੱਦਿਆਂ ਲਈ ਆਵਾਜ਼ ਉਠਾਉਣਾ ਸਾਰਿਆਂ ਦਾ ਲੋਕਤੰਤਰਿਕ ਅਧਿਕਾਰ ਹੈ ਪਰ ਆਵਾਜ਼ ਉਠਾਉਣ ਵਾਲਿਆਂ ਦਾ ਇਹ ਫਰਜ਼ ਹੈ ਕਿ ਉਨ੍ਹਾਂ ਦੇ ਆਵਾਜ਼ਾ ਉਠਾਉਣ ਦੇ ਤਰੀਕੇ ਨਾਲ ਕਿਸੇ ਹੋਰ ਦੇ ਲੋਕਤੰਤਰਿਕ ਅਧਿਕਾਰਾਂ ਦਾ ਉਲੰਘਣਾ ਨਹੀਂ ਹੋਣੀ ਚਾਹੀਦੀ। ਇਸ ਸੰਦਰਭ ਵਿਚ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਲੈ ਕੇ ਬਿਆਨ ਆ ਰਹੇ ਹਨ, ਉਸ ਨਾਲ ਦਿੱਲੀ ਦੇ ਵਪਾਰੀ ਚਿੰਤਤ ਹਨ ਪਰ ਸਰਕਾਰ ’ਤੇ ਭਰੋਸਾ ਹੈ ਕਿ ਉਹ ਇਸ ਅੰਦੋਲਨ ਕਾਰਨ ਦਿੱਲੀ ਦੇ ਵਪਾਰ ਨੂੰ ਪ੍ਰਭਾਵਿਤ ਨਹੀਂ ਹੋਣ ਦੇਵੇਗੀ।

ਇਹ ਵੀ ਪੜ੍ਹੋ - ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)

ਕੈਟ ਦੇ ਦਿੱਲੀ ਦੇ ਉੱਪ ਰਾਜਪਾਲ ਵੀ. ਕੇ. ਸਕਸੇਨਾ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਵਿਚ ਮਾਲ ਦੀ ਆਵਾਜਾਈ ਨਿਰਵਿਘਨ ਤੌਰ ’ਤੇ ਚਲਦੀ ਰਹੇ, ਇਸ ਨੂੰ ਯਕੀਨੀ ਕੀਤਾ ਜਾਵੇ। ਇਸ ਕੰਮ ਵਿਚ ਦਿੱਲੀ ਦੇ ਵਪਾਰੀ ਸਰਕਾਰ ਦਾ ਸਹਿਯੋਗ ਕਰਨ ਲਈ ਤਿਆਰ ਹਨ। ਦਿੱਲੀ ਨਾ ਤਾਂ ਖੇਤੀਬਾੜੀ ਸੂਬਾ ਹੈ ਅਤੇ ਨਾ ਹੀ ਉਦਯੋਗਿਕ ਸੂਬਾ ਸਗੋਂ ਦਿੱਲੀ ਦੇਸ਼ ਦਾ ਸਭ ਤੋਂ ਵੱਡਾ ਵਪਾਰਕ ਡਿਸਟ੍ਰੀਬਿਊਸ਼ਨ ਕੇਂਦਰ ਹੈ, ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਦਿੱਲੀ ’ਚ ਮਾਲ ਆਉਂਦਾ ਹੈ ਅਤੇ ਦਿੱਲੀ ਦੇ ਦੇਸ਼ ਦੇ ਕਈ ਸੂਬਿਆਂ ਵਿਚ ਮਾਲ ਜਾਂਦਾ ਹੈ। ਜੇ ਸਪਲਾਈ ਚੇਨ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਆਉਂਦੀ ਹੈ ਤਾਂ ਉਸ ਦਾ ਉਲਟ ਅਸਰ ਦਿੱਲੀ ਅਤੇ ਗੁਆਂਢੀ ਸੂਬਿਆਂ ਦੇ ਵਪਾਰ ’ਤੇ ਪਵੇਗਾ।

ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ

ਕਾਰੋਬਾਰੀਆਂ ਨੂੰ ਸਤਾ ਰਹੀ ਚਿੰਤਾ
ਖੰਡੇਲਵਾਲ ਨੇ ਕਿਹਾ ਕਿ ਹਰ ਕਿਸਾਨੀ ਮੁੱਦੇ ਨਾਲ ਅਨੇਕਾਂ ਵਰਗ ਜੁੜੇ ਹੁੰਦੇ ਹਨ, ਜਿਨ੍ਹਾਂ ’ਚ ਨਾ ਸਿਰਫ ਖਪਤਕਾਰ ਸਗੋਂ ਖੇਤੀ ਅਨਾਜਾਂ ਦਾ ਵਪਾਰ ਕਰਨ ਵਾਲੇ ਵਪਾਰੀ, ਫੂਡ ਪ੍ਰੋਸੈਸਿੰਗ ਵਿਚ ਲੱਗੇ ਉਦਯੋਗ ਅਤੇ ਵਪਾਰ, ਬੀਜ ਅਤੇ ਕੀਟਨਾਸ਼ਕ ਬਣਾਉਣ ਵਾਲੇ ਉਦਯੋਗ, ਖਾਦ ਅਤੇ ਹੋਰ ਉਪਜਾਊ ਉਤਪਾਦ ਬਣਾਉਣ ਵਾਲੇ ਲੋਕ, ਥੋਕ ਅਤੇ ਪ੍ਰਚੂਨ ਵਿਕ੍ਰੇਤਾ, ਆੜਤੀ ਅਤੇ ਖੇਤੀ ਨਾਲ ਸਬੰਧਤ ਵੱਡੇ ਉਦਯੋਗਾਂ ਸਮੇਤ ਅਨੇਕਾਂ ਵਰਗਾਂ ਦੇ ਲੋਕ ਪ੍ਰਭਾਵਿਤ ਹੁੰਦੇ ਹਨ, ਇਸ ਲਈ ਇਸ ਅੰਦੋਲਨ ਨਾਲ ਸਾਰਿਆਂ ਦਾ ਆਪਣੇ ਵਪਾਰ ਨੂੰ ਲੈ ਕੇ ਚਿੰਤਤ ਹੋਣਾ ਸੁਭਾਵਿਕ ਹੈ। ਕੈਟ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਵਿਪਿਨ ਆਹੂਜਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਕਾਰਨ ਦਿੱਲੀ ਵਿਚ ਧਾਰਾ 144 ਲੱਗਣ ਕਾਰਨ ਅਤੇ ਕਾਨੂੰਨ ਅਤੇ ਵਿਵਸਥਾ ਵਿਚ ਸਹਿਯੋਗ ਦੇਣ ਦੇ ਨਜ਼ਰੀਏ ਨਾਲ ਕੈਟ ਨੇ 14 ਫਰਵਰੀ ਨੂੰ ਨਿਕਲਣ ਵਾਲੀ ਵਿਕਸਿਤ ਭਾਰਤ ਯਾਤਰਾ ਨੂੰ ਫਿਲਹਾਲ ਰੱਦ ਕਰ ਦਿੱਤਾ ਹੈ ਅਤੇ ਨਵੀਂ ਮਿਤੀ ਛੇਤੀ ਹੀ ਤੈਅ ਕੀਤੀ ਜਾਏਗੀ।

ਇਹ ਵੀ ਪੜ੍ਹੋ - Akasa Air ਨੂੰ ਲੈ ਕੇ ਵੱਡੀ ਖ਼ਬਰ, 2 ਦਿਨ 'ਚ ਰੱਦ ਕੀਤੀਆਂ 10 ਉਡਾਣਾਂ, ਜਾਣੋ ਵਜ੍ਹਾ

ਰਸਤੇ ’ਚ ਫਸੇ ਹਜ਼ਾਰਾਂ ਟਰੱਕ
ਮੀਡੀਆ ਰਿਪੋਰਟਸ ਮੁਤਾਬਕ ਟਰਾਂਸਪੋਰਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਇਸ ਅੰਦੋਲਨ ਕਾਰਨ ਕਰੀਬ 10,000 ਟਰੱਕ ਰਸਤੇ ’ਚ ਫਸ ਗਏ ਹਨ। ਇਨ੍ਹਾਂ ’ਚੋਂ ਕਰੀਬ 6 ਤੋਂ 7 ਹਜ਼ਾਰ ਟਰੱਕ ਅਜਿਹੇ ਹਨ, ਜਿਨ੍ਹਾਂ ਨੇ ਦਿੱਲੀ ਵਿਚ ਸਾਮਾਨ ਦੀ ਸਪਲਾਈ ਕਰਨੀ ਹੈ। ਇਸ ਸਮੇਂ ਜ਼ਰੂਰੀ ਸਾਮਾਨ ਦੀ ਸਪਲਾਈ ਕਰਨ ਵਾਲੇ ਵਾਹਨਾਂ ਨੂੰ ਛੱਡ ਕੇ ਬਾਕੀ ਵਾਹਨਾਂ ਨੂੰ ਰੋਕਿਆ ਜਾ ਰਿਹਾ ਹੈ। ਟਰਾਂਸਪੋਰਟ ਕੰਪਨੀਆਂ ਸਾਮਾਨ ਦੀ ਸਪਲਾਈ ਕਰਨ ਲਈ ਇਕ ਫਿਕਸ ਰੇਟ ’ਤੇ ਫੈਕਟਰੀਆਂ ਅਤੇ ਉਤਪਾਦਕਾਂ ਨਾਲ ਕਾਂਟ੍ਰੈਕਟ ਕਰਦੀਆਂ ਹਨ। ਹੁਣ ਸਮੇਂ ਸਿਰ ਸਪਲਾਈ ਨਾ ਪਹੁੰਚਣ ’ਤੇ ਟਰਾਂਸਪੋਰਟ ਕੰਪਨੀਆਂ ਨੂੰ ਪਨੈਲਟੀ ਦਾ ਡਰ ਵੀ ਸਤਾਉਣ ਲੱਗਾ ਹੈ।

ਇਹ ਵੀ ਪੜ੍ਹੋ - ਸਨਕੀ ਪਤੀ ਨੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੀ ਪਤਨੀ, ਬੋਰਵੈੱਲ 'ਚੋਂ ਕਈ ਟੁੱਕੜਿਆਂ ਵਿਚ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News