500 ਸਾਲ ਪੁਰਾਣੀ ਸੂਫ਼ੀ ਦਰਗਾਹ, ਦੇਸ਼ ਦੇ ਕੋਨੇ-ਕੋਨੇ ਤੋਂ ਹਰ ਧਰਮ ਦੇ ਲੋਕ ਝੁਕਾਉਂਦੇ ਨੇ ‘ਸੀਸ’

Saturday, Aug 21, 2021 - 12:20 PM (IST)

500 ਸਾਲ ਪੁਰਾਣੀ ਸੂਫ਼ੀ ਦਰਗਾਹ, ਦੇਸ਼ ਦੇ ਕੋਨੇ-ਕੋਨੇ ਤੋਂ ਹਰ ਧਰਮ ਦੇ ਲੋਕ ਝੁਕਾਉਂਦੇ ਨੇ ‘ਸੀਸ’

ਹੈਦਰਾਬਾਦ— ਹੈਦਰਾਬਾਦ ਦੇ ਮਸਾਬਟੈਂਕ ’ਚ 500 ਸਾਲ ਪੁਰਾਣੀ ਦਰਗਾਹ ਹਜ਼ਰਤ ਸਈਅਦ ਅਹਿਮਦ ਬਦੇਪਾ ਧਾਰਮਿਕ ਸਦਭਾਵਨਾ ਦੇ ਪ੍ਰਤੀਕ ਦੇ ਰੂਪ ਵਿਚ ਸੇਵਾ ਕਰ ਰਹੀ ਹੈ। ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਲੋਕ ਇੱਥੇ ਆਉਂਦੇ ਹਨ। ਵੱਖ-ਵੱਖ ਧਰਮਾਂ ਦੇ ਲੋਕ ਇਸ ਦਰਗਾਹ ’ਤੇ ਆ ਕੇ ਸੀਸ ਝੁਕਾਉਂਦੇ ਹਨ। ਇਸ ਦਰਗਾਹ ਦੀ ਸਥਾਪਨਾ ਹੈਦਰਾਬਾਦ ਵਿਚ ਸੂਫ਼ੀ ਸੰਤ ਸਈਅਦ ਅਹਿਮਦ ਬਦੇਪਾ ਦੇ ਦਿਹਾਂਤ ਤੋਂ ਬਾਅਦ ਕੀਤੀ ਗਈ ਸੀ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਸਈਅਦ ਅਹਿਮਦ ਬਦੇਪਾ ਦੇ ਵੰਸ਼ਜ ਮੁਹੰਮਦ ਮਜਹਰੂਦੀਨ ਇਮਤਿਆਜ਼ ਨੇ ਕਿਹਾ ਕਿ ਇਸ ਦਰਗਾਹ ਦਾ ਇਤਿਹਾਸਕ ਮਹੱਤਵ ਹੈ। ਇਸ ਦਾ ਇਕ ਇਕ ਬਹੁਤ ਵੱਡਾ ਪਿਛੋਕੜ ਅਤੇ ਸਈਦ ਅਹਿਮਦ ਬਦੇਪਾ ਦਾ ਇਤਿਹਾਸ ਹੈ। 1296 ਈਸਵੀ ਤੋਂ 1316 ਈਸਵੀ ਦਰਮਿਆਨ ਉਹ ਉੱਤਰ ਭਾਰਤ ਤੋਂ ਤੇਲੰਗਾਨਾ ਖੇਤਰ ਵਿਚ ਚਲੇ ਗਏ। 

ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਦੀ ਪੂਜਾ ਅਤੇ ਰਹੱਸਮਈ ਅਭਿਆਸ ਕਾਰਨ, ਉਹ ਅੱਲ੍ਹਾ ਦੀ ਕ੍ਰਿਪਾ ਨਾਲ ਹਵਾ ’ਚ ਉੱਡਣ ’ਚ ਸਮਰੱਥ ਸਨ ਅਤੇ ਇਸ ਕਾਰਨ ਉਨ੍ਹਾਂ ਨੂੰ ਬਦੇਪਾ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ ਸੀ। ਉਹ ਦਿੱਲੀ ਦੇ ਹਜ਼ਰਤ ਨਿਜ਼ਾਮੁਦੀਨ ਔਲੀਆ ਦੇ ਚੇਲੇ ਅਤੇ ਖਲੀਫਾ ਸਨ। ਪੱਛਮੀ ਦਿਸ਼ਾ ’ਚ ਤੀਰਥ ਖੇਤਰ ਵਿਚ ਇਸ ਸਾਫ਼ ਚੱਟਾਨ ਹੈ ਅਤੇ ਇਸ ਦਾ ਆਕਾਰ 7.5 ਫੁੱਟ ਲੰਬਾ ਹੈ ਅਤੇ ਇਸ ਦੀ ਚੌੜਾਈ 3 ਫੁੱਟ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਚੱਟਾਨ ਦਾ ਇਸਤੇਮਾਲ ਉਨ੍ਹਾਂ ਨੇ ਮੈਟ ਵਜੋਂ ਕੀਤਾ ਸੀ। 

ਬਚਪਨ ਤੋਂ ਦਰਗਾਹ ਦਾ ਦੌਰਾ ਕਰਨ ਵਾਲੇ ਇਕ ਭਗਤ ਰਾਸ਼ਿਦ ਅਲੀ ਨੇ ਕਿਹਾ ਕਿ ਮੇਰੀ ਦਰਗਾਹ ਵਿਚ ਬਹੁਤ ਆਸਥਾ ਹੈ। ਇੱਥੇ ਚੰਗੀ ਨੀਅਤ ਨਾਲ ਆਉਣ ਵਾਲੇ ਕਦੇ ਖਾਲੀ ਹੱਥ ਨਹੀਂ ਜਾਂਦੇ। ਇਕ ਹੋਰ ਭਗਤ ਸਈਦ ਮੁਹੰਮਦ ਜ਼ਫਰ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਭਗਤ ਆਪਣੀਆਂ ਧਾਰਮਿਕ ਮਾਨਤਾਵਾਂ ਦੇ ਬਾਵਜੂਦ ਇਸ ਅਸਥਾਨ ਦੇ ਦਰਸ਼ਨ ਕਰਦੇ ਹਨ।


author

Babita

Content Editor

Related News