ਲੁਧਿਆਣਾ ਤੇ ਬਠਿੰਡਾ ਸਮੇਤ ਦੇਸ਼ ਦੇ 50 ਅਧਿਆਪਕ ਰਾਸ਼ਟਰਪਤੀ ਵਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਤ

Wednesday, Sep 06, 2023 - 04:17 PM (IST)

ਲੁਧਿਆਣਾ ਤੇ ਬਠਿੰਡਾ ਸਮੇਤ ਦੇਸ਼ ਦੇ 50 ਅਧਿਆਪਕ ਰਾਸ਼ਟਰਪਤੀ ਵਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਤ

ਲੁਧਿਆਣਾ/ ਬਠਿੰਡਾ (ਵਿੱਕੀ, ਵਰਮਾ) : ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ ਅੱਜ ਵਿਗਿਆਨ ਭਵਨ, ਨਵੀਂ ਦਿੱਲੀ ’ਚ ਇਕ ਸਮਾਗਮ ਵਿਚ ਦੇਸ਼ ਭਰ ਦੇ 50 ਅਧਿਆਪਕਾਂ ਨੂੰ ਕੌਮੀ ਅਧਿਆਪਕ ਪੁਰਸਕਾਰ (ਐੱਨ. ਏ. ਟੀ.) ਨਾਲ ਸਨਮਾਨਤ ਕੀਤਾ। ਲੁਧਿਆਣਾ ਤੋਂ ਭੁਪਿੰਦਰ ਗੋਗੀਆ ਪ੍ਰਿੰਸੀਪਲ ਸਤਪਾਲ ਮਿੱਤਲ ਸਕੂਲ, ਜ਼ਿਲ੍ਹੇ ਦੇ ਅਧਿਆਪਕ ਅੰਮ੍ਰਿਤਪਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਪੰਜਾਬ, ਪ੍ਰੋਫੈਸਰ ਆਸ਼ੀਸ਼ ਬਾਲਦੀ ਤਕਨੀਕੀ ਯੂਨੀਵਰਸਿਟੀ (MRSPTU) ਬਠਿੰਡਾ ਦੀਆਂ ਸ਼ਖਸੀਅਤਾਂ ਇਸ ਵਕਾਰੀ ਸਨਮਾਨ ਦੇ ਮਾਣਮੱਤੇ ਪ੍ਰਾਪਤਕਰਤਾਵਾਂ ਵਿਚੋਂ ਸਨ।

ਇਹ ਵੀ ਪੜ੍ਹੋ : ਐਡੀਸ਼ਨਲ ਸਰਕਲਾਂ ਦਾ ਕੰਮ ਛੱਡਣ ਵਾਲੇ ਪਟਵਾਰੀਆਂ ’ਤੇ ਡਿੱਗੀ ਗਾਜ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪ੍ਰਿੰ. ਗੋਗੀਆ ਨੂੰ ਵੱਕਾਰੀ ਕੌਮੀ ਪੁਰਸਕਾਰ ਪ੍ਰਦਾਨ ਕੀਤਾ, ਜਿਸ ਵਿਚ ਇਕ ਸਿਲਵਰ ਮੈਡਲ, ਇਕ ਅਧਿਕਾਰਤ ਸਰਟੀਫਿਕੇਟ ਅਤੇ 50 ਹਜ਼ਾਰ ਰੁਪਏ ਦਾ ਨਕਦ ਪੁਰਸਕਾਰ ਸ਼ਾਮਲ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਾਰੇ ਕੌਮੀ ਪੁਰਸਕਾਰ ਪ੍ਰਾਪਤ ਅਧਿਆਪਕਾਂ ਨਾਲ ਇਕ ਇੰਟਰੈਕਟਿਵ ਸੈਸ਼ਨ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਵਧਾਈ ਦਿੱਤੀ।

ਇਹ ਵੀ ਪੜ੍ਹੋ : ਕਮਲਨਾਥ ਨੇ ਤੋੜੇ ਭ੍ਰਿਸ਼ਟਾਚਾਰ ਦੇ ਰਿਕਾਰਡ, ਸ਼ਿਵਰਾਜ ਨੇ ਸੂਬੇ ਨੂੰ ਬਣਾਇਆ ਬੇਮਿਸਾਲ : ਅਮਿਤ ਸ਼ਾਹ

ਪੁਰਸਕਾਰ ਪ੍ਰਾਪਤ ਕਰਨ ’ਤੇ ਪ੍ਰਿੰ. ਭੁਪਿੰਦਰ ਗੋਗੀਆ ਨੇ ਕਿਹਾ,‘‘ਮੈਂ ਵੱਕਾਰੀ ਪੁਰਸਕਾਰ ਪ੍ਰਾਪਤ ਕਰ ਕੇ ਮਾਣ ਮਹਿਸੂਸ ਕਰ ਰਹੀ ਹਾਂ। ਮੈਂ CISCE ਦੇ ਮੁੱਖ ਕਾਰਜਕਾਰੀ ਤੇ ਸਕੱਤਰ ਗੇਰੀ ਅਰਾਥੂਨ ਦਾ ਪੁਰਸਕਾਰ ਲਈ ਮੇਰੇ ਨਾਂ ਦੀ ਸਿਫਾਰਸ਼ ਕਰਨ ਅਤੇ ਸਕੂਲ ਗਵਰਨਿੰਗ ਕੌਂਸਲ ਦੇ ਪ੍ਰਧਾਨ ਰਾਕੇਸ਼ ਭਾਰਤੀ ਮਿੱਤਲ ਦਾ ਮੈਨੂੰ ਸਤਪਾਲ ਮਿੱਤਲ ਸਕੂਲ ਦਾ ਹਿੱਸਾ ਬਣਨ ਦਾ ਮੌਕਾ ਦੇਣ ਤੇ ਮਾਰਗਦਰਸ਼ਨ ਕਰਨ ਲਈ ਧੰਨਵਾਦ ਕਰਦੀ ਹਾਂ।’’

ਇਹ ਵੀ ਪੜ੍ਹੋ : ਹਿਮਾਚਲ ਦੇ ਸਿਵਲ ਹਸਪਤਾਲ 'ਚ ਵਾਪਰੀ ਸ਼ਰਮਨਾਕ ਘਟਨਾ, ਟਾਇਲਟ 'ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Anuradha

Content Editor

Related News