ਪਾਣੀ ਦੀ ਟੈਂਕੀ ਡਿੱਗਣ ਕਾਰਨ 5 ਮਜ਼ਦੂਰਾਂ ਦੀ ਮੌਤ, ਮਾਮਲਾ ਦਰਜ
Friday, Oct 25, 2024 - 01:58 AM (IST)
ਪੁਣੇ — ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ 'ਚ ਵੀਰਵਾਰ ਸਵੇਰੇ ਇਕ ਮਜ਼ਦੂਰ ਕੈਂਪ 'ਚ ਇਕ ਅਸਥਾਈ ਪਾਣੀ ਦੀ ਟੈਂਕੀ ਦੇ ਡਿੱਗਣ ਨਾਲ 5 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਪਿੰਪਰੀ ਚਿੰਚਵਾੜ ਸ਼ਹਿਰ ਦੇ ਭੋਸਾਰੀ ਇਲਾਕੇ ਵਿੱਚ ਸਵੇਰੇ 6.15 ਵਜੇ ਵਾਪਰੀ ਜਦੋਂ ਕੁਝ ਮਜ਼ਦੂਰ ਪਾਣੀ ਦੀ ਟੈਂਕੀ ਦੇ ਹੇਠਾਂ ਨਹਾ ਰਹੇ ਸਨ।
ਪਿੰਪਰੀ ਚਿੰਚਵਾੜ ਦੇ ਵਧੀਕ ਪੁਲਸ ਕਮਿਸ਼ਨਰ ਵਸੰਤ ਪ੍ਰਦੇਸੀ ਨੇ ਕਿਹਾ, "ਜ਼ਾਹਿਰ ਤੌਰ 'ਤੇ ਪਾਣੀ ਦੇ ਦਬਾਅ ਕਾਰਨ ਟੈਂਕ ਫਟ ਗਿਆ, ਜਿਸ ਕਾਰਨ ਇਹ ਡਿੱਗ ਗਿਆ ਅਤੇ ਟੈਂਕੀ ਦੇ ਹੇਠਾਂ ਮੌਜੂਦ ਕਰਮਚਾਰੀ ਮਲਬੇ ਹੇਠਾਂ ਫਸ ਗਏ।" ਇਕ ਹੋਰ ਅਧਿਕਾਰੀ ਨੇ ਦੱਸਿਆ, ''ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰਾਂ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਪੰਜ ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਭੋਸਰੀ ਥਾਣੇ ਦੇ ਇੱਕ ਅਧਿਕਾਰੀ ਨੇ ਕਿਹਾ, “ਅਸੀਂ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੁਮਾਰ ਲੋਮਟੇ ਨਾਮ ਦੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪਾਣੀ ਦੀ ਟੈਂਕੀ ਦਾ ਨਿਰਮਾਣ ਘਟੀਆ ਕੁਆਲਿਟੀ ਦਾ ਸੀ। ਮੁਲਜ਼ਮਾਂ ਨੇ ਇਸ ਨੂੰ ਬਣਾਉਣ ਸਮੇਂ ਘਟੀਆ ਕੰਮ ਕੀਤਾ ਸੀ।