ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 6.64 ਲੱਖ ਰੁਪਏ ਦੀ ਠੱਗੀ, 2 ਖ਼ਿਲਾਫ਼ ਮਾਮਲਾ ਦਰਜ

Sunday, Nov 01, 2026 - 07:10 PM (IST)

ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 6.64 ਲੱਖ ਰੁਪਏ ਦੀ ਠੱਗੀ, 2 ਖ਼ਿਲਾਫ਼ ਮਾਮਲਾ ਦਰਜ

ਹੁਸ਼ਿਆਰਪੁਰ (ਰਾਕੇਸ਼)-ਨੈੱਟਵਰਕਿੰਗ ਕੰਪਨੀ ’ਚ ਪੈਸੇ ਲਗਾ ਕੇ ਦਿਨਾਂ ’ਚ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਇਕ ਔਰਤ ਅਤੇ ਉਸ ਦੇ ਸਾਥੀਆਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ 2 ਜਾਲਸਾਜ਼ਾਂ ਖ਼ਿਲਾਫ਼ ਧੋਖਾਦੇਹੀ ਦੀਆਂ ਸੰਗੀਨ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ।

ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਸਰਬਜੀਤ ਕੌਰ ਪਤਨੀ ਸਰਬਜੀਤ ਸਿੰਘ, ਨਿਵਾਸੀ ਢੋਡੇ ਮਾਜਰਾ, ਥਾਣਾ ਬੁੱਲ੍ਹੋਵਾਲ ਨੇ ਦੱਸਿਆ ਕਿ ਜੂਨ 2022 ’ਚ ਪਰਵਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ, ਨਿਵਾਸੀ ਗੜ੍ਹਦੀਵਾਲਾ ਅਤੇ ਹੁਸਨ ਲਾਲ ਪੁੱਤਰ ਗੁਰਮੀਤ ਸਿੰਘ, ਨਿਵਾਸੀ ਕੰਡੇਲੀਆ, ਥਾਣਾ ਗੜ੍ਹਦੀਵਾਲਾ ਉਸ ਦੇ ਘਰ ਆਏ। ਉਨ੍ਹਾਂ ਖ਼ੁਦ ਨੂੰ ਇਕ ਨੈੱਟਵਰਕਿੰਗ ਕੰਪਨੀ ਦੇ ਡਾਇਰੈਕਟਰ ਦੱਸਿਆ ਅਤੇ ਦਾਅਵਾ ਕੀਤਾ ਕਿ ਕੰਪਨੀ ’ਚ ਪੈਸੇ ਲਗਾਉਣ ’ਤੇ ਦਿਨਾਂ ’ਚ ਰਕਮ ਦੁੱਗਣੀ ਹੋ ਜਾਵੇਗੀ। ਉਨ੍ਹਾਂ ਭਰੋਸਾ ਜਿੱਤਣ ਲਈ ਜੀ. ਐੱਸ. ਟੀ. ਅਤੇ ਸੀ. ਆਈ. ਐੱਨ. ਨੰਬਰ ਵੀ ਦੱਸੇ, ਪਰ ਕੋਈ ਅਸਲ ਸਰਟੀਫਿਕੇਟ ਨਹੀਂ ਦਿਖਾਇਆ, ਜੋ ਕਿ ਜਾਲੀ ਤਿਆਰ ਕੀਤੇ ਗਏ ਸਨ।

ਇਹ ਵੀ ਪੜ੍ਹੋ: ਬੀਨੂੰ ਢਿੱਲੋਂ ਨੇ 'ਸਪੀਡ ਰਿਕਾਰਡਸ' ਦੇ ਮਾਲਕ ਦੇ ਪੁੱਤਰ ਦੇ ਦਿਹਾਂਤ 'ਤੇ ਜਤਾਇਆ ਦੁੱਖ਼

ਸ਼ਿਕਾਇਤਕਰਤਾ ਅਨੁਸਾਰ ਉਸ ਨੇ 1000 ਰੁਪਏ ਦੀ ਪਹਿਲੀ ਕਿਸ਼ਤ ਦੇ ਕੇ ਆਈ. ਡੀ. ਨੰਬਰ 7317 ਲਿਆ ਅਤੇ ਹਰ ਮਹੀਨੇ ਰਕਮ ਜਮ੍ਹਾਂ ਕਰਵਾਉਣੀ ਸ਼ੁਰੂ ਕਰ ਦਿੱਤੀ। ਜਦੋਂ ਵੀ ਉਹ ਰਸੀਦ ਮੰਗਦੀ ਤਾਂ ਮੁਲਜ਼ਮ ਨੈੱਟਵਰਕਿੰਗ ਦਾ ਹਵਾਲਾ ਦੇ ਕੇ ਟਾਲਮਟੋਲ ਕਰ ਦਿੰਦੇ। ਕੁਝ ਸਮੇਂ ਬਾਅਦ ਉਕਤਾਂ ਨੇ ਮੁਨਾਫ਼ਾ ਦੇਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਉਸ ਸਮੇਂ ਤੱਕ ਪੀੜਤਾ ਅਤੇ ਉਸ ਦੀ ਆਈ.ਡੀ. ਹੇਠਾਂ ਜੁੜੇ ਵਿਅਕਤੀਆਂ ਦੇ ਕੁੱਲ 6,64,000 ਰੁਪਏ ਕੰਪਨੀ ਕੋਲ ਜਮ੍ਹਾਂ ਹੋ ਚੁੱਕੇ ਸਨ।

ਜਦੋਂ ਪੈਸੇ ਵਾਪਸ ਮੰਗੇ ਗਏ ਤਾਂ ਮੁਲਜ਼ਮਾਂ ਨੇ ਪਹਿਲਾਂ 'ਨਿਫਟ' ਰਾਹੀਂ ਰਕਮ ਅਦਾ ਕਰਨ ਦਾ ਲਿਖਤੀ ਇਕਰਾਰਨਾਮਾ ਕੀਤਾ ਪਰ ਬਾਅਦ ’ਚ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਬੁੱਲ੍ਹੋਵਾਲ ਪੁਲਸ ਨੇ ਸਰਬਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਦੋਵੇਂ ਮੁਲਜ਼ਮਾਂ ਪਰਵਿੰਦਰ ਸਿੰਘ ਅਤੇ ਹੁਸਨ ਲਾਲ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫ਼ਾਸ਼! ਕਰੋੜਾਂ ਦੀ ਹੈਰੋਇਨ ਸਣੇ 2 ਮੁਲਜ਼ਮ ਗ੍ਰਿਫ਼ਤਾਰ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News