ਪੁਲਸ ਮੁਲਾਜ਼ਮਾਂ ਸਮੇਤ 6 ਸਰਕਾਰੀ ਕਰਮਚਾਰੀ ਨਾਰਕੋ-ਅੱਤਵਾਦ ਨਾਲ ਜੁੜੇ ਹੋਣ ਦੇ ਦੋਸ਼ ''ਚ ਬਰਖ਼ਾਸਤ

Saturday, Aug 03, 2024 - 12:37 PM (IST)

ਪੁਲਸ ਮੁਲਾਜ਼ਮਾਂ ਸਮੇਤ 6 ਸਰਕਾਰੀ ਕਰਮਚਾਰੀ ਨਾਰਕੋ-ਅੱਤਵਾਦ ਨਾਲ ਜੁੜੇ ਹੋਣ ਦੇ ਦੋਸ਼ ''ਚ ਬਰਖ਼ਾਸਤ

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਨਾਰਕੋ-ਅੱਤਵਾਦ ਨਾਲ ਜੁੜੇ ਹੋਣ ਦੇ ਦੋਸ਼ 'ਚ 5 ਪੁਲਸ ਮੁਲਾਜ਼ਮਾਂ ਸਮੇਤ 6 ਸਰਕਾਰੀ ਕਰਮਚਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸੰਵਿਧਾਨ ਦੀ ਧਾਰਾ 311 (2) (ਸੀ) ਦਾ ਇਸਤੇਮਾਲ ਕਰ ਕੇ ਉਨ੍ਹਾਂ ਨੂੰ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਰਮਚਾਰੀ ਪਾਕਿਸਤਾਨੀ ਜਾਸੂਸੀ ਏਜੰਸੀ ਇੰਟਰ-ਸਰਵਿਸੇਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਅਤੇ ਉਸ ਦੀ ਧਰਤੀ ਤੋਂ ਸੰਚਾਲਿਤ ਅੱਤਵਾਦੀ ਸਮੂਹਾਂ ਵਲੋਂ ਚਲਾਏ ਜਾ ਰਹੇ ਨਾਰਕੋ-ਅੱਤਵਾਦੀ ਨੈੱਟਵਰਕ ਦਾ ਹਿੱਸਾ ਸਨ।

ਇਕ ਅਧਿਕਾਰੀ ਨੇ ਕਿਹਾ,''5 ਪੁਲਸ ਮੁਲਾਜ਼ਮਾਂ ਅਤੇ ਇਕ ਅਧਿਆਪਕ ਸਮੇਤ 6 ਸਰਕਾਰੀ ਅਧਿਕਾਰੀ ਨਸ਼ੀਲੇ ਪਦਾਰਥਾਂ ਦੀ ਵਿਕਰੀ ਰਾਹੀਂ ਅੱਤਵਾਦ ਦੇ ਵਿੱਤ ਪੋਸ਼ਣ 'ਚ ਸ਼ਾਮਲ ਪਾਏ ਗਏ।'' ਧਾਰਾ ਦੇ ਪ੍ਰਬੰਧ 'ਸੀ' ਦੇ ਅਧੀਨ, ਰਾਸ਼ਟਰਪਤੀ ਜਾਂ ਰਾਜਪਾਲ, ਜਿਹੜਾ ਵੀ ਮਾਮਲਾ ਹੋਵੇ, ਕਿਸੇ ਵੀ ਕਰਮਚਾਰੀ ਨੂੰ ਆਮ ਪ੍ਰਕਿਰਿਆ ਦਾ ਸਹਾਰਾ ਲਏ ਬਿਨਾਂ ਬਰਖ਼ਾਸਤ ਕਰਨ ਦਾ ਅਧਿਕਾਰ ਰੱਖਦੇ ਹਨ, ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਜਨਤਕ ਸੇਵਾ 'ਚ ਵਿਅਕਤੀ ਦਾ ਬਣੇ ਰਹਿਣਾ ਸੂਬੇ ਦੀ ਸੁਰੱਖਿਆ ਲਈ ਹਾਨੀਕਾਰਕ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News