ਡਿਊਟੀ ਦੌਰਾਨ ਵਟਸਐਪ ''ਤੇ ਚੈਟਿੰਗ ਕਰਨ ਵਾਲੇ 5 ਪੁਲਸ ਕਰਮਚਾਰੀ ਸਸਪੈਂਡ

11/11/2019 1:53:10 AM

ਜਬਲਪੁਰ (ਮੱਧ ਪ੍ਰਦੇਸ਼)— ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ 'ਚ ਸ਼ਨੀਵਾਰ ਨੂੰ ਸੁਰੱਖਿਆ ਲਈ ਤਾਇਨਾਤ ਪੁਲਸ ਕਰਮਚਾਰੀਆਂ 'ਚੋਂ 5 ਨੂੰ ਵਟਸਐਪ 'ਤੇ ਚੈਟਿੰਗ ਕਰਨ ਦੇ ਦੋਸ਼ 'ਚ ਸਸਪੈਂਡ ਕਰ ਦਿੱਤਾ ਗਿਆ। ਐੱਸ.ਪੀ. ਅਮਿਤ ਸਿੰਘ ਨੇ ਦੱਸਿਆ ਕਿ ਸੁਰੱਖਿਆ 'ਚ ਤਾਇਨਾਤ 5 ਪੁਲਸ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਵਟਸਐਪ 'ਤੇ ਚੈਟਿੰਗ ਕਰਨ ਦੇ ਦੋਸ਼ 'ਚ ਸਸਪੈਂਡ ਕੀਤਾ ਗਿਆ ਹੈ। ਇਨ੍ਹਾਂ ਪੁਲਸ ਕਰਮਚਾਰੀਆਂ ਨੂੰ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ 'ਚ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ। ਐੱਸ.ਪੀ. ਨੇ ਸੰਵੇਦਨਸ਼ੀਲ ਇਲਾਕਿਆਂ 'ਚ ਅਚਾਨਕ ਚੈਕਿੰਗ ਦੌਰਾਨ ਇਨ੍ਹਾਂ ਪੁਲਸ ਕਰਮਚਾਰੀਆਂ ਨੂੰ ਸੋਸ਼ਲ ਮੀਡੀਆ ਦਾ ਇਸਤੇਮਾਲ ਵਰਤੋਂ ਕਰਦੇ ਹੋਏ ਦੇਖਿਆ।


KamalJeet Singh

Content Editor

Related News