2 ਫੁੱਟ ਜ਼ਮੀਨ ਲਈ ਕੀਤੀ 5 ਵਿਅਕਤੀਆਂ ਦੀ ਹੱਤਿਆ
Saturday, Jun 22, 2019 - 11:38 PM (IST)

ਬੀਨਾ: ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ ਦੇ ਬੀਨਾ ਵਿਖੇ ਇਕ ਦਿਲ ਦਹਿਲਾਉਣ ਦੇਣ ਵਾਲੀ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਕ 2 ਫੁੱਟ ਜ਼ਮੀਨ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇਕ ਵਿਅਕਤੀ ਨੇ ਆਪਣੇ ਦੋ ਚਚੇਰੇ ਭਰਾਵਾਂ, ਭਰਜਾਈ, ਭਤੀਜੇ ਤੇ ਚਾਚੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਉਕਤ 5 ਕਤਲਾਂ ਦੇ ਮੁਲਜ਼ਮ ਪ੍ਰਸ਼ਾਂਤ ਸਾਗਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਵਲੋਂ ਵਾਰਦਾਤ ਲਈ ਵਰਤੀ ਗਈ ਬੰਦੂਕ ਬਰਾਮਦ ਕਰ ਲਈ ਗਈ ਹੈ। ਮ੍ਰਿਤਕਾਂ ਦੀ ਪਛਾਣ ਮਨੋਜ, ਸੰਜੀਵ, ਰਾਜ ਕੁਮਾਰੀ, ਯਸ਼ਵੰਤ ਤੇ ਤਾਰਾ ਬਾਈ ਵਜੋਂ ਹੋਈ ਹੈ।