ਖਰਾਬ ਆਯੁਰਵੈਦਿਕ ਸਿਰਪ ਪੀਣ ਨਾਲ 5 ਲੋਕਾਂ ਦੀ ਮੌਤ, ਮਿਲਾਇਆ ਗਿਆ ਸੀ ਜ਼ਹਿਰੀਲਾ ਪਦਾਰਥ

Thursday, Nov 30, 2023 - 04:24 PM (IST)

ਖਰਾਬ ਆਯੁਰਵੈਦਿਕ ਸਿਰਪ ਪੀਣ ਨਾਲ 5 ਲੋਕਾਂ ਦੀ ਮੌਤ, ਮਿਲਾਇਆ ਗਿਆ ਸੀ ਜ਼ਹਿਰੀਲਾ ਪਦਾਰਥ

ਗੁਜਰਾਤ- ਗੁਜਰਾਤ ਦੇ ਖੇੜਾ ਜ਼ਿਲ੍ਹੇ ਵਿਚ ਮਿਥਾਈਲ ਅਲਕੋਹਲ ਯੁਕਤ ਆਯੁਰਵੈਦਿਕ ਸਿਰਪ ਪੀਣ ਨਾਲ ਪਿਛਲੇ ਦੋ ਦਿਨ ਵਿਚ 5 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਦੋ ਲੋਕ ਹਸਪਤਾਲ ਵਿਚ ਜੇਰੇ ਇਲਾਜ ਹਨ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਖੇੜਾ ਜ਼ਿਲ੍ਹੇ ਵਿਚ ਨਾਡੀਆਡ ਸ਼ਹਿਰ ਦੇ ਨੇੜੇ ਬਿਲੋਦਰਾ ਪਿੰਡ ਵਿਚ ਇਕ ਦੁਕਾਨਦਾਰ ਵਲੋਂ 'ਕਾਲਮੇਘਸਵ-ਆਸਵ ਅਰਿਸ਼ਠ' ਨਾਮੀ ਆਯੁਵੈਦਿਕ ਸਿਰਪ ਲੱਗਭਗ 50 ਲੋਕਾਂ ਨੂੰ ਵੇਚੀ ਗਈ ਸੀ। 

ਇਹ ਵੀ ਪੜ੍ਹੋ- ਅੰਡਰਗਾਰਮੈਂਟ 'ਤੇ ਛਾਪ ਦਿੱਤਾ 'ਖੰਡਾ ਸਾਹਿਬ', ਸਿੱਖ ਭਾਈਚਾਰੇ 'ਚ ਰੋਹ (ਵੇਖੋ ਵੀਡੀਓ)

ਖੇੜਾ ਦੇ ਪੁਲਸ ਇੰਸਪੈਕਟਰ ਰਾਜੇਸ਼ ਗੜੀਆ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੇ ਖ਼ੂਨ ਦੇ ਨਮੂਨੇ ਦੀ ਰਿਪੋਰਟ ਤੋਂ ਪੁਸ਼ਟੀ ਹੋਈ ਕਿ ਸਿਰਪ ਵੇਚਣ ਤੋਂ ਪਹਿਲਾਂ ਉਸ 'ਚ ਮਿਥਾਈਲ ਅਲਕੋਹਲ ਮਿਲਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਦਿਨ ਵਿਚ ਸਿਰਪ ਪੀਣ ਨਾਲ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਹੋਰਨਾਂ ਦਾ ਅਜੇ ਵੀ ਇਲਾਜ ਕੀਤਾ ਜਾ ਰਿਹਾ ਹੈ। ਅਸੀਂ ਵਿਸਥਾਰਪੂਰਵਕ ਪੁੱਛ-ਗਿੱਛ ਲਈ ਦੁਕਾਨਦਾਰ ਸਮੇਤ 3 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਦੱਸ ਦੇਈਏ ਕਿ ਮਿਥਾਈਲ ਅਲਕੋਹਲ ਇਕ ਜ਼ਹਿਰੀਲਾ ਪਦਾਰਥ ਹੈ।

ਇਹ ਵੀ ਪੜ੍ਹੋ-  ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, 12 ਜ਼ਿਲ੍ਹਿਆਂ 'ਚ ਅਗਲੇ 3 ਘੰਟਿਆਂ ਤੱਕ ਮੋਹਲੇਧਾਰ ਮੀਂਹ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News