3 ਦਿਨ ਦੇ ਦੌਰਾਨ ਪਾਕਿ ਦੀਆਂ 5 ਚੌਕੀਆਂ ਤਬਾਹ, ਦਰਜਨ ਤੋਂ ਜ਼ਿਆਦਾ ਮਾਰੇ ਗਏ ਫ਼ੌਜੀ

Monday, Jun 22, 2020 - 09:02 PM (IST)

ਜੰਮੂ (ਬਲਰਾਮ)- ਪਾਕਿਸਤਾਨੀ ਫ਼ੌਜ ਵਲੋਂ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਸੋਮਵਾਰ ਨੂੰ ਨੌਸ਼ਹਿਰਾ ਤੇ ਕ੍ਰਿਸ਼ਨਾ ਘਾਟੀ ਸੈਕਟਰਾਂ ਵਿਚ ਗੋਲਾਬਾਰੀ ਕੀਤੀ ਗਈ, ਜਿਸ ਵਿਚ ਨੌਸ਼ਹਿਰਾ ਸੈਕਟਰ 'ਚ ਤਾਇਨਾਤ ਭਾਰਤੀ ਫ਼ੌਜ ਦਾ ਕਾਂਸਟੇਬਲ ਦੀਪਕ ਕਾਰਕੀ ਸ਼ਹੀਦ ਹੋ ਗਿਆ। ਸੂਤਰਾਂ ਦੇ ਅਨੁਸਾਰ ਪਿਛਲੇ 3 ਦਿਨ ਦੇ ਦੌਰਾਨ ਗੋਲਾਬਾਰੀ ਕਰਨਾ ਪਕਿਸਤਾਨ ਨੂੰ ਵੀ ਬਹੁਤ ਮਹਿੰਗਾ ਪਿਆ। ਸੂਤਰਾਂ ਦੇ ਅਨੁਸਾਰ ਪਿਛਲੇ 3 ਦਿਨ ਦੇ ਦੌਰਾਨ ਭਾਰਤੀ ਸੁਰੱਖਿਆ ਬਲਾਂ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ ਪਾਕਿਸਤਾਨ ਦੀਆਂ 5 ਚੌਕੀਆਂ ਤਬਾਹ ਹੋ ਗਈਆਂ ਤੇ 1 ਦਰਜਨ ਤੋਂ ਜ਼ਿਆਦਾ ਫ਼ੌਜੀ ਮਾਰੇ ਗਏ ਤੇ ਦਰਜਨ ਤੋਂ ਜ਼ਿਆਦਾ ਜ਼ਖਮੀ ਵੀ ਹੋ ਗਏ ਹਨ।
ਜਾਣਕਾਰੀ ਦੇ ਅਨੁਸਾਰ ਸੋਮਵਾਰ ਨੂੰ ਸਵੇਰੇ 3:30 ਵਜੇ ਪਾਕਿਸਤਾਨੀ ਫ਼ੌਜ ਨੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਤੇ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ 'ਚ ਬਿਨਾ ਕਾਰਨ ਗੋਲਾਬਾਰੀ ਸ਼ੁਰੂ ਕਰ ਦਿੱਤੀ। ਭਾਰਤੀ ਫ਼ੌਜ ਨੇ ਇਸਦਾ ਮੂੰਹਤੋੜ ਜਵਾਬ ਦਿੱਤਾ। ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਇਸ ਗੋਲਾਬਾਰੀ 'ਚ ਨੌਸ਼ਹਿਰਾ ਸੈਕਟਰ 'ਚ ਤਾਇਨਾਤ ਭਾਰਤੀ ਫ਼ੌਜ ਦਾ ਕਾਂਸਟੇਬਲ ਦੀਪਕ ਕਾਰਕੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤੇ ਬਾਅਦ 'ਚ ਉਸ ਨੇ ਦਮ ਤੋੜ ਦਿੱਤਾ। ਸ਼੍ਰੀਨਗਰ ਵਿਚ ਬੰਦ ਇੰਟਰਨੈੱਟ ਸੇਵਾ ਸੋਮਵਾਰ ਨੂੰ ਬਹਾਲ ਕਰ ਦਿੱਤੀ ਗਈ।


Gurdeep Singh

Content Editor

Related News