ਜ਼ਿਲ੍ਹੇ ’ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ, ਵਿਦੇਸ਼ ਤੋਂ ਪਰਤਿਆ ਇਕ ਵਿਅਕਤੀ ਵੀ ਮਿਲਿਆ ਪਾਜ਼ੇਟਿਵ

Sunday, Dec 19, 2021 - 02:41 PM (IST)

ਜ਼ਿਲ੍ਹੇ ’ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ, ਵਿਦੇਸ਼ ਤੋਂ ਪਰਤਿਆ ਇਕ ਵਿਅਕਤੀ ਵੀ ਮਿਲਿਆ ਪਾਜ਼ੇਟਿਵ

ਕਰਨਾਲ– ਦੇਸ਼ ਭਰ ’ਚ ਓਮੀਕਰੋਨ ਦੇ ਲਗਾਤਾਰ ਵਧਦੇ ਮਾਮਲਿਆਂ ਵਿਚਕਾਰ ਹੁਣ ਕਰਨਾਲ ’ਚ ਵੀ ਇਸਦਾ ਖਤਰਾ ਮੰਡਰਾਉਣ ਲੱਗਾ ਹੈ। ਜ਼ਿਲ੍ਹੇ ’ਚ ਲੰਬੇ ਸਮੇਂ ਬਾਅਦ ਕੋਰੋਨਾ ਦੇ ਇਕੱਠੇ 5 ਨਵੇਂ ਮਰੀਜ਼ ਮਿਲੇ ਹਨ। ਇਨ੍ਹਾਂ ’ਚ ਪੁਰਤਗਾਲ ਤੋਂ ਆਇਆ ਇਕ ਵਿਅਕਤੀ ਵੀ ਸ਼ਾਮਲ ਹੈ। ਪੁਰਤਗਾਲ ਤੋਂ ਆਇਆ ਵਿਅਕਤੀ ਨੀਲੋਖੇੜੀ ਦੇ ਬਰਾਨਾ ਖਾਲਸਾ ਦਾ ਰਹਿਣਾ ਵਾਲਾ ਹੈ, ਜੋ 8 ਦਿਨ ਪਹਿਲਾਂ ਕਰਨਾਲ ਆਇਆ ਸੀ। ਉਸ ਨੂੰ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ’ਚ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਹੈ। ਨਾਲ ਹੀ ਇਨਫੈਕਟਿਵ ਵਿਅਕਤੀ ਦੇ ਘਰੋਂ ਉਸਦੀ ਪਤਨੀ, ਬੱਚਿਆਂ ਅਤੇ ਮਾਤਾ-ਪਿਤਾ ਦੇ ਸੈਂਪਲ ਲਏ ਗਏ ਹਨ। ਜਦਕਿ 5 ਨਵੇਂ ਮਰੀਜ਼ ਮਿਲਣ ਤੋਂ ਬਾਅਦ ਹੁਣ ਜ਼ਿਲ੍ਹੇ ’ਚ ਕੋਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ 11 ਹੋ ਗਈ ਹੈ। 


author

Rakesh

Content Editor

Related News