ਗੁਜਰਾਤ 'ਚ 4 ਬੱਚਿਆਂ ਸਣੇ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ

Saturday, Oct 19, 2024 - 09:14 PM (IST)

ਨੈਸ਼ਨਲ ਡੈਸਕ - ਗੁਜਰਾਤ ਵਿੱਚ ਕੁਦਰਤ ਦਾ ਅਜੀਬ ਕਹਿਰ ਦੇਖਣ ਨੂੰ ਮਿਲਿਆ। ਅਮਰੇਲੀ ਜ਼ਿਲ੍ਹੇ 'ਚ ਸ਼ਨੀਵਾਰ ਸ਼ਾਮ ਬਿਜਲੀ ਡਿੱਗਣ ਕਾਰਨ 4 ਬੱਚਿਆਂ ਸਮੇਤ ਇਕ ਔਰਤ ਦੀ ਮੌਤ ਹੋ ਗਈ। ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਇਸ ਦੇ ਨਾਲ ਹੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਦਾਮਨਗਰ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ 6 ਵਜੇ ਲਾਠੀ ਦੇ ਅੰਬਰਦੀ ਪਿੰਡ ਵਿੱਚ ਵਾਪਰੀ। ਉਨ੍ਹਾਂ ਦੱਸਿਆ ਕਿ ਕੁਝ ਮਜ਼ਦੂਰ ਅਤੇ ਉਨ੍ਹਾਂ ਦੇ ਬੱਚੇ ਘਰ ਜਾ ਰਹੇ ਸਨ ਕਿ ਬਿਜਲੀ ਡਿੱਗੀ। ਜ਼ਖਮੀਆਂ ਨੂੰ ਲਾਠੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਭਾਰਤੀ ਬੇਨ ਸੰਥਾਲੀਆ (35), ਸ਼ਿਲਪਾ ਸੰਥਾਲੀਆ (18), ਰੂਪਾਲੀ ਦਲਸੁਖਭਾਈ ਵਨੋਦੀਆ (18), ਰਿਧੀ ਭਾਵੇਸ਼ ਸੰਥਾਲੀਆ (5) ਅਤੇ ਰਾਧੇ ਭਾਵੇਸ਼ਭਾਈ ਸੰਥਾਲੀਆ (5) ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਦੇਵੀ ਪੂਜਕ ਪਰਿਵਾਰ ਦੇ 5 ਲੋਕ ਖੇਤਾਂ 'ਚ ਕੰਮ ਕਰਨ ਗਏ ਹੋਏ ਸਨ। ਇਸ ਦੌਰਾਨ ਇਲਾਕੇ 'ਚ ਤੇਜ਼ ਬਾਰਿਸ਼ ਅਤੇ ਤੂਫਾਨ ਆ ਗਿਆ, ਇਸ ਤੋਂ ਬਾਅਦ ਸਾਰੇ ਘਰ ਆਉਣ ਲੱਗੇ। ਇਸ ਦੌਰਾਨ ਉਨ੍ਹਾਂ 'ਤੇ ਬਿਜਲੀ ਡਿੱਗੀ। ਅਸਮਾਨੀ ਬਿਜਲੀ ਡਿੱਗਣ ਕਾਰਨ 4 ਬੱਚਿਆਂ ਸਮੇਤ ਇਕ ਔਰਤ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਬਿਜਲੀ ਡਿੱਗਣ ਕਾਰਨ ਜ਼ਖਮੀ ਹੋਏ 3 ਹੋਰ ਲੋਕਾਂ ਨੂੰ ਇਲਾਜ ਲਈ ਅਮਰੇਲੀ ਭੇਜਿਆ ਗਿਆ ਹੈ।


Inder Prajapati

Content Editor

Related News