''ਕੂਰੀਅਰ'' ਦਫ਼ਤਰ ''ਚ ਹੋਈ ਲੁੱਟ ਦੇ ਮਾਮਲੇ ''ਚ ਅੰਤਰਰਾਜੀ ਗਰੋਹ ਦੇ 5 ਮੈਂਬਰ ਗ੍ਰਿਫ਼ਤਾਰ

Wednesday, Aug 28, 2024 - 12:10 PM (IST)

''ਕੂਰੀਅਰ'' ਦਫ਼ਤਰ ''ਚ ਹੋਈ ਲੁੱਟ ਦੇ ਮਾਮਲੇ ''ਚ ਅੰਤਰਰਾਜੀ ਗਰੋਹ ਦੇ 5 ਮੈਂਬਰ ਗ੍ਰਿਫ਼ਤਾਰ

ਪਾਲਘਰ - ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਮਾਨਿਕਪੁਰ 'ਚ ਇਕ 'ਕੂਰੀਅਰ' ਦਫ਼ਤਰ ਦੇ ਮਾਲਕ ਤੋਂ ਹਥਿਆਰਬੰਦ ਵਿਅਕਤੀਆਂ ਨੇ 73,000 ਰੁਪਏ ਲੁੱਟ ਲਏ ਸਨ। ਲੁੱਟ ਦੀ ਇਸ ਵਾਰਦਾਤ ਦੇ ਕੁਝ ਦਿਨ ਬਾਅਦ ਪੁਲਸ ਨੇ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਅੰਤਰਰਾਜੀ ਗਰੋਹ ਦੇ ਮੈਂਬਰ ਹਨ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਮੀਰਾ ਭਾਈੰਦਰ-ਵਸਾਈ ਵਿਰਾਰ ਪੁਲਸ ਕਮਿਸ਼ਨਰੇਟ ਦੇ ਅਧੀਨ ਮਾਨਿਕਪੁਰ ਪੁਲਸ ਦੇ ਅਪਰਾਧ ਜਾਂਚ ਸੈੱਲ ਨੇ ਕੀਤੀ ਹੈ।

ਇਹ ਵੀ ਪੜ੍ਹੋ ਹੁਣ ਮੋਬਾਈਲ ਰਾਹੀਂ ਕੱਟੀ ਜਾਵੇਗੀ ਬੱਸਾਂ ਦੀ ਟਿਕਟ, ਜਾਣੋ ਕਿਵੇਂ ਮਿਲੇਗੀ ਇਹ ਸਹੂਲਤ

ਮਾਨਿਕਪੁਰ ਪੁਲਸ ਥਾਣੇ ਦੇ ਸੀਨੀਅਰ ਇੰਸਪੈਕਟਰ ਰਾਜੂ ਮਾਨੇ ਨੇ ਦੱਸਿਆ ਕਿ 19 ਅਗਸਤ ਨੂੰ ਹਥਿਆਰਬੰਦ ਲੁਟੇਰੇ 'ਕੂਰੀਅਰ' ਦੇ ਦਫ਼ਤਰ 'ਚ ਦਾਖਲ ਹੋ ਕੇ ਬੰਦੂਕ ਦੀ ਨੋਕ 'ਤੇ ਮਾਲਕ ਤੋਂ 73,700 ਰੁਪਏ ਲੁੱਟ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਪੁਲਸ ਨੇ 100 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਅਤੇ ਤਕਨੀਕੀ ਅਤੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਸਥਾਨਕ ਵਾਸੀ ਅਜੈ ਬਲਰਾਮ ਮੰਡਲ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਬਾਅਦ ਪੁੱਛਗਿੱਛ ਤੋਂ ਬਾਅਦ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ ਢਿੱਡ ਦਰਦ ਹੋਣ 'ਤੇ ਹਸਪਤਾਲ ਪੁੱਜੀ 13 ਸਾਲਾ ਕੁੜੀ, ਟਾਇਲਟ 'ਚ ਦਿੱਤਾ ਬੱਚੀ ਨੂੰ ਜਨਮ, ਸਭ ਦੇ ਉੱਡੇ ਹੋਸ਼

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸ਼ੰਕਰ ਗੌੜਾ ਵਾਸੀ ਚਿਕਮਗਲੂਰ, ਕਰਨਾਟਕ, ਵਿਜੇ ਸਿੰਘ ਵਾਸੀ ਉੱਤਰ ਪ੍ਰਦੇਸ਼, ਮੁਹੰਮਦ ਸ਼ੇਖ ਵਾਸੀ ਨਵੀਂ ਦਿੱਲੀ ਅਤੇ ਲਾਲਮਣੀ ਯਾਦਵ ਵਾਸੀ ਝਾਰਖੰਡ ਵਜੋਂ ਹੋਈ ਹੈ। ਮਾਨੇ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਕਰਨਾਟਕ, ਗੁਜਰਾਤ ਅਤੇ ਮਹਾਰਾਸ਼ਟਰ ਸਮੇਤ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਅਪਰਾਧਿਕ ਮਾਮਲੇ ਦਰਜ ਹਨ। ਉਹਨਾਂ ਨੇ ਦੱਸਿਆ ਕਿ ਮਾਨਿਕਪੁਰ ਦੀ ਘਟਨਾ ਦੇ ਸਬੰਧ ਵਿੱਚ ਪੁਲਸ ਨੇ ਉਹਨਾਂ ਦੇ ਖ਼ਿਲਾਫ਼ ਭਾਰਤੀ ਨਿਆਂ ਜ਼ਾਬਤਾਂ ਦੀ ਧਾਰਾ 310 (ਡਕੈਤੀ), 311 (ਮੌਤ ਜਾਂ ਗੰਭੀਰ ਸੱਟ ਮਾਰਨ ਦੇ ਇਰਾਦੇ ਨਾਲ ਲੁੱਟ ਜਾਂ ਡਕੈਤੀ), 309 (ਡਕੈਤੀ), 351 (2) (ਅਪਰਾਧਿਕ ਧਮਕੀ) ਅਤੇ ਹੋਰ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਮਾਨੇ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੇ ਇਕ ਪਿਸਤੌਲ, ਅੱਠ ਕਾਰਤੂਸ, ਇਕ ਕਾਰ ਅਤੇ ਹੋਰ ਸਾਮਾਨ ਬਰਾਮਦ ਕੀਤਾ, ਜਿਸ ਦੀ ਕੁੱਲ ਕੀਮਤ 3.14 ਲੱਖ ਰੁਪਏ ਬਣਦੀ ਹੈ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News