ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰ ਦੇ 5 ਜੀਆਂ ਨੇ ਕੀਤੀ ਖ਼ੁਦਕੁਸ਼ੀ

Saturday, Jul 02, 2022 - 12:18 PM (IST)

ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰ ਦੇ 5 ਜੀਆਂ ਨੇ ਕੀਤੀ ਖ਼ੁਦਕੁਸ਼ੀ

ਤਿਰੁਅਨੰਤਪੁਰਮ (ਵਾਰਤਾ)- ਕੇਰਲ 'ਚ ਤਿਰੁਅਨੰਤਪੁਰਮ ਦੇ ਕੱਲੰਬਲਮ ਕਸਬੇ 'ਚ ਕਰਜ਼ 'ਚ ਡੁੱਬੇ ਇਕ ਪਰਿਵਾਰ ਦੇ 5 ਮੈਂਬਰਾਂ ਦੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਅਨੁਸਾਰ ਮ੍ਰਿਤਕਾਂ ਦੀ ਪਛਾਣ ਮਣੀਕੰਦਨ, ਉਨ੍ਹਾਂ ਦੀ ਪਤਨੀ ਸੰਧਿਆ, ਬੱਚੇ ਅਮੈਯਾ ਅਤੇ ਅਜੇਸ਼ ਅਤੇ ਉਨ੍ਹਾਂ ਦੀ ਮਾਂ ਦੀ ਭੈਣ ਦੇਵਕੀ ਦੇ ਰੂਪ 'ਚ ਹੋਈ ਹੈ। 

ਉਨ੍ਹਾਂ ਦੱਸਿਆ ਕਿ ਮਣੀਕੰਦਨ ਆਪਣੇ ਕਮਰੇ 'ਚ ਫਾਹੇ ਨਾਲ ਲਟਕੇ ਮਿਲੇ, ਜਦੋਂ ਕਿ ਹੋਰ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਲੋਕ ਬੇਹੱਦ ਆਰਥਿਕ ਤੰਗੀ ਨਾਲ ਜੂਝ ਰਹੇ ਸਨ। ਪੰਚਾਇਤ ਸਿਹਤ ਅਧਿਕਾਰੀਆਂ ਦੇ ਇਤਰਾਜ਼ ਅਤੇ ਹੋਰ ਕਾਰਨਾਂ ਕਰ ਕੇ ਪਿਛਲੇ ਕੁਝ ਦਿਨਾਂ ਤੋਂ ਮਣੀਕੰਦਨ ਆਪਣੀ ਦੁਕਾਨ ਨਹੀਂ ਖੋਲ੍ਹ ਸਕੇ ਸਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜ਼ਰੂਰੀ ਜਾਂਚ ਕਰ ਰਹੀ ਹੈ।


author

DIsha

Content Editor

Related News