ਵਾਇਨਾਡ ''ਚ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰ ਦਾ ਮੁਆਇਨਾ ਕਰੇਗੀ 5 ਮੈਂਬਰੀ ਮਾਹਿਰ ਟੀਮ

Tuesday, Aug 13, 2024 - 12:50 PM (IST)

ਵਾਇਨਾਡ (ਕੇਰਲ) - ਇੱਕ ਪੰਜ ਮੈਂਬਰੀ ਮਾਹਿਰ ਟੀਮ ਮੰਗਲਵਾਰ ਨੂੰ ਵਾਇਨਾਡ ਵਿੱਚ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰੇਗੀ ਅਤੇ ਤਬਾਹੀ ਦੇ ਕਾਰਨਾਂ ਦਾ ਮੁਲਾਂਕਣ ਕਰੇਗੀ ਜਿਸ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਟੀਮ ਦੀ ਅਗਵਾਈ ਨੈਸ਼ਨਲ ਜਿਓਲੋਜੀ ਸੈਂਟਰ ਦੇ ਸੀਨੀਅਰ ਵਿਗਿਆਨੀ ਜੌਹਨ ਮਥਾਈ ਵਲੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ - ਕਾਰ ਸਿਖਦਿਆਂ ਇਕੱਠਿਆਂ ਡੁੱਬੀਆਂ 3 ਪੀੜ੍ਹੀਆਂ, ਪਿਓ, ਪੁੱਤ ਤੇ ਪੋਤੇ ਦੀ ਮੌਤ, ਘਟਨਾ ਦੇਖ ਸਹਿਮੇ ਲੋਕ

ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਵਾਇਨਾਡ ਮੇਪੜੀ ਪੰਚਾਇਤ ਵਿੱਚ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਖੇਤਰਾਂ ਦਾ ਮੁਆਇਨਾ ਕਰਨ ਦੀ ਜ਼ਿੰਮੇਵਾਰੀ ਰਾਸ਼ਟਰੀ ਭੂ-ਵਿਗਿਆਨ ਕੇਂਦਰ ਨੂੰ ਸੌਂਪੀ ਹੈ। ਟੀਮ ਆਫ਼ਤ ਖੇਤਰ ਦੇ ਵੱਖ-ਵੱਖ ਹਿੱਸਿਆਂ ਅਤੇ ਨੇੜਲੇ ਸਥਾਨਾਂ ਵਿੱਚ ਸੰਭਾਵੀ ਖ਼ਤਰਿਆਂ ਦਾ ਮੁਲਾਂਕਣ ਕਰੇਗੀ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਅਤੇ ਜ਼ਮੀਨ ਖਿਸਕਣ ਕਿਉਂ ਹੋਇਆ, ਇਸ ਗੱਲ ਦਾ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ। 

ਇਹ ਵੀ ਪੜ੍ਹੋ - ਦਿਲ ਦਹਿਲਾ ਦੇਣ ਵਾਲੀ ਘਟਨਾ : ਅਵਾਰਾ ਕੁੱਤੇ ਨੇ ਛੇ ਮਹੀਨੇ ਦੀ ਬੱਚੀ ਨੂੰ ਨੋਚ-ਨੋਚ ਵੱਢਿਆ

ਨਿਰੀਖਣ ਤੋਂ ਬਾਅਦ ਮਾਹਿਰਾਂ ਦੀ ਟੀਮ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ ​​ਅਤੇ ਖੇਤਰ ਲਈ ਢੁਕਵੀਂ ਜ਼ਮੀਨ ਦੀ ਵਰਤੋਂ ਦੀ ਸਿਫਾਰਸ਼ ਵੀ ਕਰੇਗੀ। ਇਹ ਟੀਮ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਐਕਟ 2005 ਤਹਿਤ ਕੰਮ ਕਰੇਗੀ। ਇਸ ਮਾਹਿਰ ਟੀਮ ਦੇ ਹੋਰ ਮੈਂਬਰਾਂ ਵਿੱਚ ਜਲ-ਸੰਬੰਧੀ ਆਫ਼ਤ ਪ੍ਰਬੰਧਨ (ਸੀ.ਡਬਲਿਊ.ਆਰ.ਐੱਮ.) ਦੇ ਪ੍ਰਮੁੱਖ ਵਿਗਿਆਨੀ ਅਤੇ ਮੁੱਖੀ ਡਾ.ਟੀ ਕੇ ਦ੍ਰਿਸ਼ਟੀ, ਸੁਰਥਕਲ ਐਨ.ਆਈ.ਟੀ. ਦੇ ਸਹਾਇਕ ਪ੍ਰੋਫੈਸਰ ਡਾ. ਸ਼੍ਰੀਵਾਲਸਾ ਕੋਲਥਯਾਰ, ਜ਼ਿਲ੍ਹਾ ਭੂਮੀ ਅਧਿਕਾਰੀ ਤਾਰਾ ਮਨੋਹਰਨ ਅਤੇ ਕੇਰਲ ਆਫ਼ਤ ਪ੍ਰਬੰਧਨ ਦੇ ਖ਼ਤਰਾ ਅਤੇ ਜੋਖਮ ਵਿਸ਼ਲੇਸ਼ਕ ਪੀ.ਪ੍ਰਦੀਪ ਹਨ।

ਇਹ ਵੀ ਪੜ੍ਹੋ - ਕਲਯੁੱਗੀ ਪਿਓ ਨੇ ਦੋ ਧੀਆਂ ਨੂੰ ਵਾਲਾਂ ਤੋਂ ਫੜ ਸੜਕ 'ਤੇ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਵਾਇਰਲ, ਹੈਰਾਨ ਕਰੇਗੀ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News