ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਨੂੰ ਝਟਕਾ, TMC ਦੇ 5 ਨੇਤਾ BJP ''ਚ ਸ਼ਾਮਲ
Sunday, Jan 31, 2021 - 12:52 AM (IST)
ਕੋਲਕਾਤਾ - ਪੱਛਮੀ ਬੰਗਾਲ ਵਿਧਾਨਸਭਾ ਚੋਣਾਂ ਵਿੱਚ ਹੁਣ ਕੁੱਝ ਹੀ ਮਹੀਨੇ ਬਚੇ ਹਨ। ਅਜਿਹੇ ਵਿੱਚ ਰਾਜਨੀਤਕ ਗਰਮੀ ਤੇਜ਼ ਹੋ ਗਈ ਹੈ। ਇਸ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ.ਐੱਮ.ਸੀ. ਮੁਖੀ ਮਮਤਾ ਬੈਨਰਜੀ ਨੂੰ ਕਰਾਰਾ ਝਟਕਾ ਲੱਗਾ ਹੈ। ਸ਼ਨੀਵਾਰ ਨੂੰ ਰਾਜੀਵ ਬੈਨਰਜੀ ਸਮੇਤ 5 ਸਾਬਕਾ ਟੀ.ਐੱਮ.ਸੀ. ਨੇਤਾਵਾਂ ਨੇ ਬੀਜੇਪੀ ਦਾ ਪੱਲਾ ਫੜ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਰਾਜੀਵ ਬੈਨਰਜੀ ਨੇ ਹਾਲ ਹੀ ਵਿੱਚ ਤ੍ਰਿਣਮੂਲ ਕਾਂਗਰਸ ਛੱਡ ਦਿੱਤੀ ਸੀ। ਉਨ੍ਹਾਂ ਦੇ ਨਾਲ ਵਿਧਾਇਕ ਪ੍ਰਬੀਰ ਘੋਸ਼ਾਲ ਅਤੇ ਵੈਸ਼ਾਲੀ ਡਾਲਮਿਆ ਅਤੇ ਹਾਵਡ਼ਾ ਦੇ ਸਾਬਕਾ ਮੇਅਰ ਰਤੀਨ ਚੱਕਰਵਰਤੀ ਅਤੇ ਰੁਦਰਨੀਲ ਘੋਸ਼ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪੁੱਜੇ ਅਤੇ ਭਾਜਪਾ ਦੇ ਕੇਂਦਰੀ ਨੇਤਾਵਾਂ ਨਾਲ ਮੁਲਾਕਾਤ ਕੀਤੀ।
ਘੋਸ਼ਾਲ ਅਤੇ ਡਾਲਮਿਆ ਨੂੰ ਹਾਲ ਵਿੱਚ ਤ੍ਰਿਣਮੂਲ ਕਾਂਗਰਸ ਵਲੋਂ ਬਾਹਰ ਕੱਢ ਦਿੱਤਾ ਗਿਆ ਸੀ। ਭਾਜਪਾ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀ ਨੇ ਇਸ ਮੁਲਾਕਾਤ ਤੋਂ ਬਾਅਦ ਕਿਹਾ, ਉਹ ਲੋਕ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਜਾਣਕਾਰੀ ਮੁਤਾਬਕ ਸ਼ਾਹ ਨੇ ਖੁਦ ਫੋਨ ਕਰ ਬੈਨਰਜੀ ਨਾਲ ਗੱਲ ਕੀਤੀ ਅਤੇ BJP ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਪੱਛਮੀ ਬੰਗਾਲ ਦੇ ਦੋ ਦਿਨਾਂ ਦੌਰੇ 'ਤੇ ਜਾ ਰਹੇ ਸਨ ਪਰ ਦਿੱਲੀ ਵਿੱਚ ਹੋਏ ਧਮਾਕੇ ਦੇ ਚੱਲਦੇ ਉਨ੍ਹਾਂ ਦਾ ਦੌਰਾ ਰੱਦ ਹੋ ਗਿਆ। ਉੱਥੇ TMC ਦੇ ਬਾਗੀ ਵਿਧਾਇਕਾਂ ਦਾ BJP ਵਿੱਚ ਸ਼ਾਮਿਲ ਹੋਣਾ ਤੈਅ ਮੰਨਿਆ ਜਾ ਰਿਹਾ ਸੀ। ਸ਼ਾਹ ਦਾ ਬੰਗਾਲ ਦੌਰਾ ਮੁਲਤਵੀ ਹੋਣ ਤੋਂ ਬਾਅਦ ਇਹ 5 ਨੇਤਾ ਅੱਜ ਸ਼ਾਮ ਤੱਕ ਦਿੱਲੀ ਪੁੱਜੇ ਅਤੇ ਸ਼ਾਮ ਕਰੀਬ ਸੱਤ ਵਜੇ ਦੇ ਕਰੀਬ ਸਾਰੇ BJP ਵਿੱਚ ਸ਼ਾਮਲ ਹੋ ਗਏ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।