UP : ਸ਼ਾਮਲੀ ''ਚ ਪਟਾਖਾ ਫੈਕਟਰੀ ''ਚ ਧਮਾਕਾ, 5 ਦੀ ਮੌਤ

01/31/2020 10:17:16 PM

ਨਵੀਂ ਦਿੱਲੀ — ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਇਥੇ ਦੇ ਕਾਂਧਲਾ ਕਸਬੇ ਦੀ ਇਕ ਪਟਾਖਾ ਫੈਕਟਰੀ 'ਚ ਅੱਗ ਲੱਗਣ ਤੋਂ ਬਾਅਦ ਹੋਏ ਧਮਾਕੇ ਨਾਲ ਇਲਾਕੇ 'ਚ ਭਾਜੜ ਮਚ ਗਈ ਅਤੇ ਧਮਾਕੇ ਦੀ ਆਵਾਜ਼ ਕਾਫੀ ਦੂਰ ਤਕ ਸੁਣਾਈ ਦਿੱਤੀ, ਜਿਸ ਤੋਂ ਬਾਅਦ ਲੱਗੀ ਅੱਗ 'ਚ ਝੂਲਸ ਕੇ 5 ਲੋਕਾਂ ਦੀ ਮੌਤ ਹੋ ਗਈ। ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਵੀ ਸਕਦੀ ਹੈ।
ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿ ਪਟਾਖਾ ਫੈਕਟਰੀ 'ਚ ਕਾਫੀ ਮਾਤਰਾ 'ਚ ਧਮਾਕਾਖੇਜ ਸਾਮਾਨ ਸੀ ਅਤੇ ਉਥੇ ਕੰਮ ਕਰ ਰਹੇ ਲੋਕਾਂ ਬਾਰੇ ਰਾਹਤ ਅਤੇ ਬਚਾਅ ਕੰਮ ਪੂਰਾ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਫੋਰਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ। ਦਿੱਲੀ-ਸਹਾਰਨਪੁਰ ਹਾਈਵੇਅ 'ਤੇ ਸਥਿਤ ਕਾਂਧਲਾ 'ਚ ਇਹ ਪਟਾਖਾ ਫੈਕਟਰੀ ਚੱਲ ਰਹੀ ਸੀ ਅਤੇ ਉਥੇ ਕਈ ਲੋਕ ਲੇਬਰ ਦਾ ਕੰਮ ਕਰਦੇ ਸਨ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਵੀ ਉਥੇ ਕੁਝ ਲੋਕ ਪਟਾਖਾ ਬਣਾਉਣ 'ਚ ਲੱਗੇ ਹੋਏ ਸਨ।
ਕਿਹਾ ਜਾ ਰਿਹਾ ਹੈ ਕਿ ਫੈਕਟਰੀ 'ਚ ਗੈਸ ਦੇ ਸਿਲੈਂਡਰ ਵੀ ਰੱਖੇ ਸਨ ਅਤੇ  ਉਥੇ ਪਟਾਖਾ ਬਣਾਉਣ ਲਈ ਬਾਰੂਦ ਅਤੇ ਧਮਾਕਾਖੇਜ ਪਦਾਰਥ ਵੀ ਕਾਫੀ ਮਾਤਰਾ ਸੀ, ਜਿਸ ਕਾਰਨ ਅੱਗ ਕਾਫੀ ਜ਼ਿਆਦਾ ਫੈਲ ਗਈ ਅਤੇ ਨੁਕਸਾਨ ਵੀ ਕਾਫੀ ਹੋ ਗਿਆ। ਮਰਨ ਵਾਲਿਆਂ 'ਚ ਤਿੰਨ ਔਰਤਾਂ ਤੋਂ ਇਲਾਵਾ ਫੈਕਟਰੀ ਦਾ ਮਾਲਿਕ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਸੀ.ਐੱਮ. ਯੋਗੀ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।


Inder Prajapati

Content Editor

Related News