ਮਣੀਪੁਰ 'ਚ ਫਸੇ ਹਰਿਆਣਾ ਦੇ 5 ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ, CM ਖੱਟੜ ਨੇ ਸੰਭਾਲੀ ਸੀ ਪੂਰੀ ਕਮਾਨ
Tuesday, May 09, 2023 - 11:37 AM (IST)
ਹਰਿਆਣਾ- ਹਿੰਸਾ ਪ੍ਰਭਾਵਿਤ ਮਣੀਪੁਰ 'ਚ ਪੜ੍ਹਾਈ ਕਰਨ ਗਏ ਹਰਿਆਣਾ ਦੇ ਵਿਦਿਆਰਥੀਆਂ ਨੂੰ ਖੱਟੜ ਸਰਕਾਰ ਸੁਰੱਖਿਅਤ ਵਾਪਸ ਲੈ ਆਈ ਹੈ। ਸੋਮਵਾਰ ਦੇਰ ਰਾਤ ਵਿਦਿਆਰਥੀਆਂ ਦਾ ਪਹਿਲਾ ਜੱਥਾ ਹਰਿਆਣਾ ਪਹੁੰਚਿਆ ਅਤੇ ਵਿਦਿਆਰਥੀ ਆਪਣੇ-ਆਪਣੇ ਘਰਾਂ ਤੱਕ ਪਹੁੰਚ ਗਏ। ਇਨ੍ਹਾਂ ਵਿਦਿਆਰਥੀਆਂ ਵਿਚ ਮਹਿੰਦਰਗੜ੍ਹ ਦਾ ਕਮਲਕਾਂਤ, ਜੀਂਦ ਦੀ ਰਿਤੂ, ਪਲਵਲ ਦੀ ਸ਼ਿਵਾਨੀ, ਸਿਰਸਾ ਦੀ ਨੇਹਾ ਅਤੇ ਰੋਹਤਕ ਦਾ ਸਾਗਰ ਕੁੰਡੂ ਸ਼ਾਮਲ ਹਨ।
ਇਹ ਵੀ ਪੜ੍ਹੋ- ਮਣੀਪੁਰ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ 'ਚੋਂ 518 ਫਸੇ ਲੋਕਾਂ ਨੂੰ ਕੱਢਿਆ ਗਿਆ, ਜਾਣੋ ਤਾਜ਼ਾ ਹਾਲਾਤ
ਮੁੱਖ ਮੰਤਰੀ ਮਨੋਹਰ ਲਾਲ ਦੇ ਨਿਰਦੇਸ਼ਾਂ 'ਤੇ ਸੂਬੇ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਮਣੀਪੁਰ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਫਸੇ ਹਰਿਆਣਾ ਦੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਈ ਪ੍ਰਬੰਧ ਕਰਨ ਲਈ ਮਣੀਪੁਰ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਹੈ। ਮੁੱਖ ਮੰਤਰੀ ਖੁਦ ਮਣੀਪੁਰ ਦੀ ਹਰ ਸਥਿਤੀ ਦੀ ਅਪਡੇਟ ਲੈ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ਲਈ ਪੂਰੇ ਪ੍ਰਬੰਧ ਕੀਤੇ ਜਾਣ। ਹਰਿਆਣਾ ਸਰਕਾਰ ਨੇ ਮਣੀਪੁਰ 'ਚ ਫਸੇ ਵਿਦਿਆਰਥੀਆਂ ਦੀ ਸੂਚੀ ਤਿਆਰ ਕਰ ਲਈ ਹੈ।
ਇਹ ਵੀ ਪੜ੍ਹੋ- ਹਿੰਸਾ ਪ੍ਰਭਾਵਿਤ ਮਣੀਪੁਰ ਤੋਂ ਪਰਤੇ 5 ਹਿਮਾਚਲੀ ਵਿਦਿਆਰਥੀ, CM ਨੇ ਆਪਣੀ ਜੇਬ 'ਚੋਂ ਖ਼ਰਚੇ 60 ਹਜ਼ਾਰ ਰੁਪਏ
छात्रों का पहला ग्रुप हरियाणा वापिस आ चुका है।
— Manohar Lal (@mlkhattar) May 9, 2023
मैं इस पूरी कार्रवाई में सहयोग करने वाले प्रत्येक व्यक्ति, केंद्रीय बलों एवं केंद्र सरकार का धन्यवाद करता हूँ।
मणिपुर के हिंसाग्रस्त क्षेत्र से हरियाणा के छात्रों का दूसरा ग्रुप भी आज सकुशल वापिस लाया जाएगा। pic.twitter.com/6p2q7UMjYo
ਦੱਸ ਦੇਈਏ ਕਿ ਹਰਿਆਣਾ ਦੇ 5 ਵਿਦਿਆਰਥੀ NIT ਮਣੀਪੁਰ 'ਚ, 8 ਵਿਦਿਆਰਥੀ IIIT ਮਣੀਪੁਰ 'ਚ ਅਤੇ ਤਿੰਨ ਵਿਦਿਆਰਥੀ NSU ਮਣੀਪੁਰ 'ਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਵਿਦਿਆਰਥੀਆਂ ਨੂੰ ਹਰਿਆਣਾ ਵਾਪਸ ਲਿਆਉਣ ਲਈ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਕਿਉਂਕਿ ਹੋਰ ਸੂਬੇ ਵੀ ਆਪਣੇ ਵਿਦਿਆਰਥੀਆਂ ਨੂੰ ਮਣੀਪੁਰ ਤੋਂ ਬਾਹਰ ਕੱਢ ਰਹੇ ਹਨ। ਉਡਾਣਾਂ ਅਤੇ ਹਵਾਈ ਆਵਾਜਾਈ ਦੀ ਉਪਲੱਬਧਤਾ ਦੇ ਆਧਾਰ 'ਤੇ ਹਰਿਆਣਾ ਸਰਕਾਰ ਉਨ੍ਹਾਂ ਨੂੰ ਕੋਲਕਾਤਾ ਤੋਂ ਦਿੱਲੀ ਰੂਟ ਰਾਹੀਂ ਵਾਪਸ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ- ਆਸਾਮ ਦੀ ਮੁਅੱਤਲ ਮਹਿਲਾ IAS ਅਧਿਕਾਰੀ ਗ੍ਰਿਫ਼ਤਾਰ, 105 ਕਰੋੜ ਦੇ ਘਪਲੇ ਮਾਮਲੇ 'ਚ ਸੀ ਫ਼ਰਾਰ