ਹਰਿਆਣਾ ਨੂੰ ਕੇਜਰੀਵਾਲ ਦੀਆਂ 5 ਗਾਰੰਟੀਆਂ, ਸਰਕਾਰ ਬਣੀ ਤਾਂ ਮਿਲੇਗੀ 24 ਘੰਟੇ ਮੁਫਤ ਬਿਜਲੀ

Sunday, Jul 21, 2024 - 09:31 AM (IST)

ਹਰਿਆਣਾ ਨੂੰ ਕੇਜਰੀਵਾਲ ਦੀਆਂ 5 ਗਾਰੰਟੀਆਂ, ਸਰਕਾਰ ਬਣੀ ਤਾਂ ਮਿਲੇਗੀ 24 ਘੰਟੇ ਮੁਫਤ ਬਿਜਲੀ

ਪੰਚਕੂਲਾ- ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਬਿਗਲ ਵਜਾ ਦਿੱਤਾ ਹੈ।ਸ਼ਨੀਵਾਰ ਪੰਚਕੂਲਾ ਦੇ ਇੰਦਰਧਨੁਸ਼ ਸਟੇਡੀਅਮ 'ਚ ਸੂਬਾ ਪੱਧਰੀ ਪ੍ਰੋਗਰਾਮ 'ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਹਰਿਆਣਾ ਦੇ ਲੋਕਾਂ ਨੂੰ ਕੇਜਰੀਵਾਲ ਦੀਆਂ 5 ਗਾਰੰਟੀਆਂ ਦਿੱਤੀਆਂ ।ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਦੇ ਮੈਂਬਰ ਅਤੇ ਕੌਮੀ ਬੁਲਾਰੇ ਸੰਜੇ ਸਿੰਘ, ਕੌਮੀ ਜਨਰਲ ਸਕੱਤਰ (ਸੰਗਠਨ) ਡਾ. ਸੰਦੀਪ ਪਾਠਕ, ਸੂਬਾ ਪ੍ਰਧਾਨ ਡਾ. ਸੁਸ਼ੀਲ ਗੁਪਤਾ ਤੇ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਵੀ ਸਨ। ਸੂਬੇ ਦੇ ਕੋਨੇ-ਕੋਨੇ ਤੋਂ ਪਾਰਟੀ ਵਰਕਰ ਵੀ ਪਹੁੰਚੇ ਹੋਏ ਸਨ।

ਇਹ ਖ਼ਬਰ ਵੀ ਪੜ੍ਹੋ - ਖਾਣੇ 'ਚ ਥੁੱਕਣ ਵਾਲਿਆਂ ਦੀ ਸੋਨੂੰ ਸੂਦ ਨੇ ਸ਼ਬਰੀ ਨਾਲ ਕੀਤੀ ਤੁਲਨਾ, ਭੜਕੀ ਕੰਗਨਾ ਰਣੌਤ

ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਦੇ ਲਾਲ ਅਰਵਿੰਦ ਕੇਜਰੀਵਾਲ ਨੇ ਲੋਕਾਂ ਲਈ 5 ਗਾਰੰਟੀਆਂ ਦਿੱਤੀਆਂ ਹਨ। ਪਹਿਲੀ ਗਾਰੰਟੀ ਦਿੱਲੀ ਤੇ ਪੰਜਾਬ ਵਾਂਗ ਮੁਫ਼ਤ ਘਰੇਲੂ ਬਿਜਲੀ ਹੋਵੇਗੀ। 24 ਘੰਟੇ ਬਿਜਲੀ ਮਿਲੇਗੀ। ਦੂਜੀ ਗਾਰੰਟੀ ਇਹ ਹੈ ਕਿ ਅਸੀਂ ਦਿੱਲੀ ਤੇ ਪੰਜਾਬ ਵਾਂਗ ਹਰ ਪਿੰਡ ਤੇ ਹਰ ਸ਼ਹਿਰ 'ਚ ਮੁਹੱਲਾ ਕਲੀਨਿਕ ਬਣਾਉਣ ਦਾ ਕੰਮ ਕਰਾਂਗੇ। ਸਰਕਾਰੀ ਹਸਪਤਾਲ ਚੰਗੇ ਹੋਣਗੇ ਤੇ ਹਰ ਕਿਸੇ ਨੂੰ ਚੰਗਾ ਤੇ ਮੁਫ਼ਤ ਇਲਾਜ ਮਿਲੇਗਾ।ਤੀਜੀ ਗਾਰੰਟੀ ਅਧੀਨ ਅਸੀਂ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਵਾਂਗੇ, ਜਿੱਥੇ ਚੰਗੀ ਅਤੇ ਮੁਫ਼ਤ ਸਿੱਖਿਆ ਮਿਲੇਗੀ। ਚੌਥੀ ਗਾਰੰਟੀ ਇਹ ਹੈ ਕਿ ਅਸੀਂ ਹਰ ਮਹੀਨੇ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1000 ਰੁਪਏ ਦਿਆਂਗੇ। ਪੰਜਵੀਂ ਗਾਰੰਟੀ ਅਧੀਨ ਅਸੀਂ ਹਰ ਬੇਰੁਜ਼ਗਾਰ ਨੌਜਵਾਨ ਨੂੰ ਰੁਜ਼ਗਾਰ ਦੇਵਾਂਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ 'ਚ ਤਬਦੀਲੀ ਲੈ ਕੇ ਆਏ, ਪੰਜਾਬ 'ਚ ਤਬਦੀਲੀ ਆ ਰਹੀ ਹੈ ਅਤੇ ਹੁਣ ਹਰਿਆਣਾ 'ਚ ਤਬਦੀਲੀ ਦੀ ਵਾਰੀ ਹੈ।

ਇਹ ਖ਼ਬਰ ਵੀ ਪੜ੍ਹੋ -ਮਾਂ ਦੀ ਕਾਰ 'ਚ ਮਿਲੀ ਇੱਕ ਮਸ਼ਹੂਰ Influencer ਦੀ ਲਾਸ਼, ਜਨੂੰਨੀ ਪ੍ਰੇਮੀ ਨੇ ਸਾੜਿਆ ਜ਼ਿੰਦਾ

ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੇ ਲੋਕਾਂ ਲਈ ਇਹ ਕੰਮ ਨਹੀਂ ਕੀਤੇ ਹਨ। ਇਹ ਕੰਮ ਹਰਿਆਣੇ ਦਾ ਲਾਲ ਅਰਵਿੰਦ ਕੇਜਰੀਵਾਲ ਹੀ ਕਰ ਸਕਦਾ ਹੈ। ਇਸੇ ਕਰ ਕੇ ਮੋਦੀ ਨੂੰ ਕੇਜਰੀਵਾਲ ਨਾਲ ਈਰਖਾ ਹੈ। ਉਨ੍ਹਾਂ ਕੇਜਰੀਵਾਲ ਨੂੰ ਝੂਠੇ ਕੇਸ 'ਚ ਜੇਲ 'ਚ ਡੱਕ ਦਿੱਤਾ। ਮੋਦੀ ਨੇ ਹਰਿਆਣਾ ਦੇ ਪੁੱਤ ਨੂੰ ਜੇਲ 'ਚ ਡੱਕ ਕੇ ਹਰਿਆਣਾ ਦੇ ਲੋਕਾਂ ਨੂੰ ਲਲਕਾਰਿਆ ਹੈ। ਹਰਿਆਣਾ 'ਚ 3 ਮਹੀਨਿਆਂ ਬਾਅਦ ਚੋਣਾਂ ਹਨ। ਭਾਜਪਾ ਨੂੰ ਹਰਿਆਣਾ 'ਚ ਇਕ ਵੀ ਸੀਟ ਨਹੀਂ ਮਿਲਣੀ ਚਾਹੀਦੀ।


author

Priyanka

Content Editor

Related News