ਸੋਲਨ ''ਚ ਕੋਰੋਨਾ ਦੇ 5 ਮਾਮਲਿਆਂ ਦੀ ਪੁਸ਼ਟੀ
Thursday, May 21, 2020 - 12:06 PM (IST)
ਸ਼ਿਮਲਾ-ਪੱਛਮੀ ਬੰਗਾਲ ਤੋਂ ਹਾਲ ਹੀ ਦੌਰਾਨ ਵਾਪਸ ਪਰਤੇ 5 ਲੋਕਾਂ ਦੇ ਕੋਰੋਨਾ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਇਸ ਨਾਲ ਸੂਬੇ 'ਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 116 ਤੱਕ ਪਹੁੰਚ ਚੁੱਕੀ ਹੈ। ਚੀਫ ਸਕੱਤਰ (ਸਿਹਤ) ਨਿਪੁੰਨ ਜਿੰਦਲ ਨੇ ਦੱਸਿਆ ਹੈ ਕਿ ਸਾਰੇ 5 ਮਾਮਲੇ ਸੋਲਨ ਜ਼ਿਲੇ ਤੋਂ ਸਾਹਮਣੇ ਆਏ ਹਨ। ਦੱਸ ਦੇਈਏ ਕਿ ਕਿ ਹਾਲੇ ਇਕ ਹਫਤਾ ਪਹਿਲਾਂ ਹੀ ਸੋਲਨ ਨੂੰ ਕੋਰੋਨਾ ਮੁਕਤ ਐਲਾਨਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਮਰੀਜ਼ ਸੋਲਨ ਦੇ ਰਾਮਸ਼ਹਿਰ ਇਲਾਕੇ ਦੇ ਹਨ ਅਤੇ 15 ਮਈ ਨੂੰ ਉਹ ਪੱਛਮੀ ਬੰਗਾਲ ਤੋਂ ਵਾਪਸ ਪਰਤੇ ਸੀ।
ਦੱਸਣਯੋਗ ਹੈ ਕਿ ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 116 ਤੱਕ ਪਹੁੰਚ ਚੁੱਕੀ ਹੈ, ਜਦਕਿ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ 'ਚ ਹੁਣ ਤੱਕ 58 ਮਾਮਲੇ ਸਰਗਰਮ ਹਨ, ਜਿਨ੍ਹਾਂ 'ਚ 26 ਕਾਂਗੜਾ, 10 ਹਮੀਰਪੁਰ, 5-5 ਸੋਲਨ ਅਤੇ ਬਿਲਾਸਪੁਰ , 4 ਮੰਡੀ, 3 ਚੰਬਾ , 2-2 ਸਿਰਮੌਰ ਅਤੇ ਊਨਾ ਅਤੇ 1 ਕੁੱਲੂ ਤੋਂ ਹਨ।