ਜੰਮੂ-ਕਸ਼ਮੀਰ ''ਚੋਂ 4 ਔਰਤਾਂ ਸਣੇ 5 ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ, ਜਾਅਲੀ ਅਧਾਰ-ਪੈਨ ਕਾਰਡ ਵੀ ਬਰਾਮਦ

Friday, May 26, 2023 - 05:00 AM (IST)

ਜੰਮੂ-ਕਸ਼ਮੀਰ ''ਚੋਂ 4 ਔਰਤਾਂ ਸਣੇ 5 ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ, ਜਾਅਲੀ ਅਧਾਰ-ਪੈਨ ਕਾਰਡ ਵੀ ਬਰਾਮਦ

ਜੰਮੂ (ਵਾਰਤਾ): ਪੁਲਸ ਨੇ ਜੰਮੂ-ਕਸ਼ਮੀਰ ਪ੍ਰਦੇਸ਼ ਦੇ ਚੰਨੀ ਹਿੰਮਤ ਇਲਾਕੇ ਤੋਂ 5 ਬੰਗਲਾਦੇਸ਼ੀ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ 4 ਔਰਤਾਂ ਸਮੇਤ 5 ਬੰਗਲਾਦੇਸ਼ੀ ਨਾਗਰਿਕਾਂ ਨੂੰ ਵਿਸ਼ੇਸ਼ ਸੂਚਨਾ ਦੇ ਅਧਾਰ 'ਤੇ ਚੰਨੀ ਹਿੰਮਤ ਇਲਾਕੇ ਦੇ ਡਿੱਲੀ ਇਲਾਕੇ ਤੋਂ ਹਿਰਾਸਤ ਵਿਚ ਲਿਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਸ਼ਰਧਾ ਵਾਲਕਰ ਕਤਲਕਾਂਡ ਜਿਹੀ ਇਕ ਹੋਰ ਵਾਰਦਾਤ, ਕਿਰਾਏਦਾਰ ਔਰਤ ਦੀ ਲਾਸ਼ ਦੇ ਕੀਤੇ ਟੁਕੜੇ

ਸੂਤਰਾਂ ਨੇ ਦੱਸਿਆ ਕਿ ਜਾਅਲੀ ਕਾਗਜ਼ਾਂ ਦੀ ਬਦੌਲਤ ਉਨ੍ਹਾਂ ਨੇ ਅਧਾਰ ਕਾਰਡ ਅਤੇ ਪੈਨ ਕਾਰਡ ਵੀ ਬਣਾਏ ਹੋਏ ਸਨ। ਉਨ੍ਹਾਂ ਕੋਲ ਫ਼ਰਜ਼ੀ ਕਾਗਜ਼ਾਤ ਸਨ ਤੇ ਉਹ ਇਲਾਕੇ ਵਿਚ ਪਿਛਲੇ 15 ਸਾਲਾਂ ਤੋਂ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ। ਪੁਲਸ ਨੇ ਦੱਸਿਆ ਕਿ ਉਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News