ਮਹਾਰਾਸ਼ਟਰ 'ਚ ਕੋਰੋਨਾ ਦੇ 5,537 ਨਵੇਂ ਮਾਮਲੇ, ਹੁਣ ਤਕ 8,053 ਮਰੀਜ਼ਾਂ ਦੀ ਮੌਤ
Wednesday, Jul 01, 2020 - 11:26 PM (IST)

ਮੁੰਬਈ- ਮਹਾਰਾਸ਼ਟਰ 'ਚ ਬੁੱਧਵਾਰ ਨੂੰ ਇਕ ਦਿਨ 'ਚ ਕੋਵਿਡ-19 ਦੇ ਸਭ ਤੋਂ ਜ਼ਿਆਦਾ 5,537 ਨਵੇਂ ਮਰੀਜ਼ ਸਾਹਮਣੇ ਆਏ, ਜਿਸ ਤੋਂ ਬਾਅਦ ਸੂਬੇ 'ਚ ਵਾਇਰਸ ਦੇ ਮਾਮਲੇ ਵੱਧ ਕੇ 1,80,298 ਹੋ ਗਏ ਹਨ। ਸੂਬੇ ਦੇ ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਸੂਬੇ 'ਚ ਇਕ ਦਿਨ 'ਚ ਸਭ ਤੋਂ ਜ਼ਿਆਦਾ 5,493 ਨਵੇਂ ਮਾਮਲੇ 28 ਜੂਨ ਨੂੰ ਸਾਹਮਣੇ ਆਏ ਸਨ। ਵਿਭਾਗ ਨੇ ਦੱਸਿਆ ਕਿ ਇਸ ਵਾਇਰਸ ਨਾਲ 198 ਹੋਰ ਮੀਰਜ਼ਾਂ ਦੀ ਮੌਤ ਦੇ ਨਾਲ ਸੂਬੇ 'ਚ ਮਹਾਮਾਰੀ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 8,053 ਹੋ ਗਈ ਹੈ। ਵਿਭਾਗ ਦੇ ਅਨੁਸਾਰ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 2,243 ਰੋਗੀਆਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਸੂਬੇ 'ਚ ਠੀਕ ਹੋ ਚੁੱਕੇ ਰੋਗੀਆਂ ਦੀ ਗਿਣਤੀ 83,154 ਪਹੁੰਚ ਗਈ। ਮਹਾਰਾਸ਼ਟਰ 'ਚ ਹੁਣ ਇਲਾਜ ਕੀਤੇ ਮਰੀਜ਼ਾਂ ਦੀ ਗਿਣਤੀ 79,091 ਹੈ। ਸੂਬੇ 'ਚ ਹੁਣ ਤਕ 9,92,723 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਸੂਬੇ 'ਚ ਬੁੱਧਵਾਰ ਨੂੰ ਸਾਹਮਣੇ ਆਏ 5,537 ਨਵੇਂ ਮਾਮਲਿਆਂ 'ਚ ਮੁੰਬਈ ਤੋਂ 1487, ਪੁਣੇ ਤੋਂ 707, ਔਰੰਗਾਬਾਦ 256 ਮਰੀਜ਼ ਹਨ।