ਜੰਮੂ-ਕਸ਼ਮੀਰ 'ਚ ਲੱਗੇ 5.2 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ

Wednesday, Feb 26, 2020 - 10:42 PM (IST)

ਜੰਮੂ (ਏਜੰਸੀ)- ਬੁੱਧਵਾਰ ਰਾਤ 8.34 ਵਜੇ ਜੰਮੂ-ਕਸ਼ਮੀਰ ਵਿਚ 5.2 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਡੂੰਘਾਈ ਤਕਰੀਬਨ 20 ਕਿਲੋਮੀਟਰ ਦੱਸੀ ਜਾ ਰਹੀ ਹੈ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ। ਭੂਚਾਲ ਕਾਰਨ ਸਹਿਮੇ  ਲੋਕ ਆਪਣੇ ਘਰਾਂ ਤੋਂ ਬਾਹਰ ਖੁਲ੍ਹੀ ਥਾਂ ਵੱਲ ਭੱਜੇ ਅਤੇ ਲੋਕਾਂ ਵਿਚ ਅਜੇ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਮਹੀਨੇ ਦੇ ਸ਼ੁਰੂ ਵਿਚ, ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਵਿਚ 3.6 ਮਾਪ ਦਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦਾ ਕੇਂਦਰ ਤਜ਼ਾਕਿਸਤਾਨ ਦੇ ਰੋਸ਼ਟਕਾਲ ਤੋਂ 34 ਕਿਲੋਮੀਟਰ ਉੱਤਰ ਪੂਰਬ 'ਤੇ ਸੀ।
ਇਸ ਤੋਂ ਪਹਿਲਾਂ ਚੰਬਾ ਜ਼ਿਲੇ ਵਿਚ ਵੀ ਬੁੱਧਵਾਰ ਨੂੰ ਸਵੇਰੇ 7-58 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜ਼ਿਲੇ ਦੇ ਪੂਰਬੀਉੱਤਰ ਵਿਚ ਪੰਜ ਕਿਲੋਮੀਟਰ ਡੂੰਘਾਈ ਵਿਚ ਭੂਚਾਲ ਦਾ ਕੇਂਦਰ ਦੱਸਿਆ ਜਾ ਰਿਹਾ ਹੈ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ ਹੈ। ਜ਼ਿਲਾ ਕੁਲੈਕਟਰ ਵਿਵੇਕ ਭਾਟੀਆ ਨੇ ਦੱਸਿਆ ਕਿ ਜ਼ਿਲੇ ਵਿਚ ਬੁੱਧਵਾਰ ਸਵੇਰੇ ਭੂਚਾਲ ਦੇ ਝਟਕੇ ਲੱਗੇ ਹਨ। ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।


Sunny Mehra

Content Editor

Related News