ਜੈਪੁਰ ਜ਼ਿਲਾ ਜੇਲ 'ਚ ਕੋਰੋਨਾ ਦੇ 48 ਮਾਮਲਿਆਂ ਦੀ ਪੁਸ਼ਟੀ
Saturday, May 16, 2020 - 03:19 PM (IST)

ਜੈਪੁਰ-ਰਾਜਸਥਾਨ 'ਚ ਅੱਜ ਭਾਵ ਸ਼ਨੀਵਾਰ ਨੂੰ ਕੋਰੋਨਾਵਾਇਰਸ ਦੇ 91 ਹੋਰ ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ 'ਚ ਹੁਣ ਤੱਕ ਇਸ ਵਾਇਰਸ ਤੋਂ ਪੀੜਤ ਲੋਕਾਂ ਦੀ ਕੁੱਲ ਗਿਣਤੀ 4838 ਤੱਕ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਜੈਪੁਰ ਜੇਲ 'ਚ 48 ਇਨਫੈਕਟਡ ਮਾਮਲੇ ਮਿਲਣ ਕਾਰਨ ਜੇਲ ਅਧਿਕਾਰੀਆਂ 'ਚ ਹਫੜਾ-ਦਫੜੀ ਮਚ ਗਈ ਹੈ। ਦੱਸ ਦੇਈਏ ਕਿ ਸ਼ਨੀਵਾਰ ਸਵੇਰਸਾਰ 9 ਵਜੇ ਤੱਕ ਜੈਪੁਰ 'ਚ ਕੁੱਲ 55, ਡੂੰਗਰਪੁਰ 'ਚ 21, ਉਦੈਪੁਰ 9, ਸਿਰੋਹੀ 2 ਅਤੇ ਕੋਟਾ, ਝੁੰਝੁਨੂੰ, ਭਰਤਪੁਰ 'ਚੋਂ 1-1 ਨਵਾਂ ਮਾਮਲਾ ਸਾਹਮਣੇ ਆਇਆ ਹੈ। ਜੈਪੁਰ ਦੇ 55 ਨਵੇਂ ਮਾਮਲਿਆਂ 'ਚੋਂ 48 ਤਾਂ ਜ਼ਿਲਾ ਜੇਲ ਤੋਂ ਹੀ ਸਾਹਮਣੇ ਆਏ ਹਨ।
ਜ਼ਿਕਰਯੋਗ ਹੈ ਕਿ ਸੂਬੇ 'ਚ ਬੀਤੇ ਦਿਨਾਂ ਤੋਂ ਲਗਾਤਾਰ ਇਕ ਹੀ ਦਿਨ 'ਚ 200 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ 'ਚ ਹੁਣ ਤੱਕ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 125 ਤੱਕ ਪਹੁੰਚ ਚੁੱਕੀ ਹੈ। ਇਕੱਲੇ ਜੈਪੁਰ 'ਚ ਹੀ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦਾ ਅੰਕੜਾ 63 ਹੋ ਗਿਆ ਹੈ ਜਦਕਿ ਜੋਧਪੁਰ 'ਚ 17 ਅਤੇ ਕੋਟਾ 'ਚ 10 ਰੋਗੀਆਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਆਦਾਤਰ ਮਾਮਲਿਆਂ 'ਚ ਰੋਗੀ ਕਿਸੇ ਨਾ ਕਿਸੇ ਹੋਰ ਗੰਭੀਰ ਬਿਮਾਰੀ ਨਾਲ ਵੀ ਪੀੜਤ ਸੀ। ਰਾਜਸਥਾਨ 'ਚ ਕੋਰੋਨਾ ਦੇ ਕੁੱਲ ਮਾਮਲਿਆਂ 'ਚੋਂ 2 ਇਟਲੀ ਦੇ ਨਾਗਰਿਕਾਂ ਸਮੇਤ 61 ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਈਰਾਨ ਤੋਂ ਲਿਆ ਕੇ ਜੋਧਪੁਰ ਅਤੇ ਜੈਸਲਮੇਰ 'ਚ ਫੌਜ ਦੇ ਸਿਹਤ ਕੇਦਰਾਂ 'ਚ ਰੱਖਿਆ ਗਿਆ ਹੈ। ਸੂਬੇ ਭਰ 'ਚ 22 ਮਾਰਚ ਚੋਂ ਲਾਕਡਾਊਨ ਹੈ ਅਤੇ ਕਈ ਖੇਤਰਾਂ 'ਚ ਕਰਫਿਊ ਲੱਗਾ ਹੋਇਆ ਹੈ।