100 ਫੀਸਦੀ ਟੀਕਾਕਰਨ ਦੇ ਬਾਵਜੂਦ ਹਿਮਾਚਲ ’ਚ 12 ਦਿਨਾਂ ’ਚ 47 ਕੋਰੋਨਾ ਮਰੀਜ਼ਾਂ ਦੀ ਮੌਤ

Saturday, Nov 13, 2021 - 01:35 PM (IST)

100 ਫੀਸਦੀ ਟੀਕਾਕਰਨ ਦੇ ਬਾਵਜੂਦ ਹਿਮਾਚਲ ’ਚ 12 ਦਿਨਾਂ ’ਚ 47 ਕੋਰੋਨਾ ਮਰੀਜ਼ਾਂ ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਪਿਛਲੇ ਕੁਝ ਹਫ਼ਤਿਆਂ ’ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮਹੀਨੇ ਦੇ ਪਹਿਲੇ 12 ਦਿਨਾਂ ’ਚ ਲਗਭਗ 47 ਲੋਕਾਂ ਦੀ ਮੌਤ ਹੋ ਗਈ ਹੈ। ਸਿਰਫ਼ 11 ਨਵੰਬਰ ਨੂੰ ਹੀ 10 ਮੌਤਾਂ ਹੋਈਆਂ, ਜੋ ਪਿਛਲੇ ਕਈ ਮਹੀਨਿਆਂ ’ਚ ਇਕ ਦਿਨ ਦਾ ਸਭ ਤੋਂ ਵੱਧ ਅੰਕੜਾ ਹੈ। ਨੈਸ਼ਨਲ ਹੈਲਥ ਮਿਸ਼ਨ ਦੇ ਐੱਮ.ਡੀ. ਹੇਮਰਾਜ ਬੈਰਵਾ ਨੇ ਦੱਸਿਆ ਕਿ ਜ਼ਿਆਦਾਤਰ ਪੀੜਤਾਂ (47 ’ਚੋਂ 43) 60 ਸਾਲ ਤੋਂ ਵੱਧ ਉਮਰ ਦੇ ਸਨ। 

ਇਹ ਵੀ ਪੜ੍ਹੋ ; ਦਿੱਲੀ ’ਚ ਪ੍ਰਦੂਸ਼ਣ ਦੀ ਸਥਿਤੀ ਗੰਭੀਰ, SC ਨੇ ਕਿਹਾ- ਸੰਭਵ ਹੋਵੇ ਤਾਂ 2 ਦਿਨ ਦਾ ਲਾਕਡਾਊਨ ਲਗਾ ਦਿਓ

ਹੇਮਰਾਜ ਨੇ ਕਿਹਾ,‘‘ਜ਼ਿਆਦਾਤਰ 60 ਸਾਲ ਤੋਂ ਉੱਪਰ ਸਨ ਅਤੇ ਆਮ ਤੌਰ ’ਤੇ ਸ਼ੂਗਰ ਅਤੇ ਹਾਈਪਰਟੈਨਸ਼ਨ ਦੇ ਮਰੀਜ਼ ਸਨ। ਅਕਤੂਬਰ ’ਚ ਸੂਬੇ ’ਚ 75 ਮੌਤਾਂ ਦਰਜ ਕੀਤੀਆਂ ਗਈਆਂ ਸਨ। ਪਹਿਲੇ 12 ਦਿਨਾਂ ’ਚ 31 ਮੌਤਾਂ ਹੋਈਆਂ ਸਨ। ਜਿਸ ਸੂਬੇ ਨੇ ਆਪਣੇ 100 ਫੀਸਦੀ ਯੋਗ ਲੋਕਾਂ ਨੂੰ ਕੋਰੋਨਾ ਟੀਕਾਕਰਨ ਦੀ ਪਹਿਲੀ ਡੋਜ਼ ਅਤੇ 72 ਫੀਸਦੀ ਨੂੰ ਦੂਜੀ ਡੋਜ਼ ਲਗਾ ਦਿੱਤੀ ਹੈ, ਉੱਥੇ ਮੌਤਾਂ ਦੀ ਗਿਣਤੀ ’ਚ ਵਾਧਾ ਚਿੰਤਾਜਨਕ ਹੀ ਨਹੀਂ ਸਗੋਂ ਹੈਰਾਨੀ ਦਾ ਵਿਸ਼ਾ ਵੀ ਹੈ।’’ ਬੈਰਵਾ ਨੇ ਹੋਮ ਆਈਸੋਲੇਸ਼ਨ ’ਚ ਰਹਿ ਰਹੇ ਲੋਕਾਂ ’ਤੇ ਨਿਯਮਿਤ ਨਜ਼ਰ ਰੱਖਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਇਕ ਅਧਿਐਨ ਅਨੁਸਾਰ ਗੰਭੀਰ ਕੋਰੋਨਾ ਵਿਰੁੱਧ ਕੋਵੈਕਸੀਨ 93 ਫੀਸਦੀ ਪ੍ਰਭਾਵੀ ਹੈ।

ਇਹ ਵੀ ਪੜ੍ਹੋ : ਦਿੱਲੀ ’ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਚੀਫ਼ ਜਸਟਿਸ ਨੇ ਕਿਹਾ- ‘ਅਸੀਂ ਘਰਾਂ ’ਚ ਵੀ ਮਾਸਕ ਲਾਉਣ ਨੂੰ ਮਜ਼ਬੂਰ’

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News