ਓਮੀਕਰੋਨ ਦੇ ਖ਼ਤਰੇ ਵਿਚਾਲੇ ਆਗਰਾ ਤੋਂ ਲਾਪਤਾ ਹੋਏ 45 ਵਿਦੇਸ਼ੀ ਸੈਲਾਨੀ
Tuesday, Dec 07, 2021 - 08:09 PM (IST)
ਆਗਰਾ - ਆਗਰਾ ਤੋਂ 45 ਵਿਦੇਸ਼ੀ ਸੈਲਾਨੀ ਲਾਪਤਾ ਹੋ ਗਏ ਹਨ। ਇਸ ਗੱਲ ਤੋਂ ਆਗਰਾ ਦੇ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵਿੱਚ ਭਾਜੜ ਮਚਾਈ ਹੋਈ ਹੈ। ਕੋਰੋਨਾ ਵਾਇਰਸ ਦੀ ਸੰਭਾਵਿਕ ਤੀਜੀ ਲਹਿਰ ਅਤੇ ਓਮੀਕਰੋਨ ਵੇਰੀਐਂਟ ਅਲਰਟ ਵਿਚਾਲੇ ਆਗਰਾ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ 'ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ ਲਾਪਤਾ ਵਿਦੇਸ਼ੀਆਂ ਦਾ ਪਤਾ ਲੱਗਾ। ਹੁਣ ਉਨ੍ਹਾਂ ਦੀ ਤਲਾਸ਼ ਵਿੱਚ ਸਿਹਤ ਵਿਭਾਗ ਅਤੇ ਲੋਕਲ ਇੰਟੈਲੀਜੈਂਸ ਯੂਨਿਟ (LIU) ਦੀਆਂ ਟੀਮਾਂ ਲੱਗੀ ਹੋਈਆਂ ਹਨ।
ਕੋਵਿਡ-19 ਦੇ ਖਤਰਨਾਕ ਵੇਰੀਐਂਟ ਓਮੀਕਰੋਨ ਦੇ ਖਤਰੇ ਵਿਚਾਲੇ ਇਹ ਸਾਰੇ ਵਿਦੇਸ਼ੀ ਸੈਲਾਨੀ ਆਗਰਾ ਪੁੱਜੇ ਅਤੇ ਬਿਨਾਂ ਜਾਂਚ ਕਰਵਾਏ ਸਿਹਤ ਵਿਭਾਗ ਦੇ ਰਾਡਾਰ ਤੋਂ ਬਾਹਰ ਨਿਕਲ ਗਏ। ਜਾਣਕਾਰੀ ਹੋਣ ਤੋਂ ਬਾਅਦ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੇ 45 ਵਿਦੇਸ਼ੀ ਸੈਲਾਨੀਆਂ ਦੀ ਤਲਾਸ਼ ਲਈ ਚਾਰ ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਹੈ।
ਆਗਰਾ ਪੁਲਸ ਦੀ ਲੋਕਲ ਇੰਟੈਲੀਜੈਂਸ ਯੂਨਿਟ ਯਾਨੀ ਐੱਲ.ਆਈ.ਯੂ. ਦੀ ਟੀਮ ਵੀ ਵਿਦੇਸ਼ੀ ਸੈਲਾਨੀਆਂ ਦੀ ਜਾਣਕਾਰੀ ਇਕੱਠੀ ਕਰਨ ਵਿੱਚ ਲੱਗੀ ਹੋਈ ਹੈ। ਆਗਰਾ ਦੇ ਸਾਰੇ ਹੋਟਲਾਂ ਵਿੱਚ ਵੀ ਇਸ 45 ਵਿਦੇਸ਼ੀ ਸੈਲਾਨੀਆਂ ਦੀ ਤਲਾਸ਼ ਵਿੱਚ ਛਾਨਬੀਨ ਕੀਤੀ ਜਾ ਰਹੀ ਹੈ। ਮੁੱਖ ਮੈਡੀਕਲ ਅਧਿਕਾਰੀ ਡਾ. ਅਰੁਣ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਓਮੀਕਰੋਨ ਦੇ ਖਤਰੇ ਨੂੰ ਵੇਖਦੇ ਹੋਏ ਸ਼ਹਿਰ ਵਿੱਚ ਆਉਣ ਵਾਲੇ ਸਾਰੇ ਵਿਦੇਸ਼ੀ ਸੈਲਾਨੀਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।