ਦੇਸ਼ ''ਚ ਕੋਰੋਨਾ ਨੇ ਫਿਰ ਫਡ਼ੀ ਰਫਤਾਰ, 24 ਘੰਟਿਆਂ ''ਚ ਆਏ 45,892 ਨਵੇਂ ਮਾਮਲੇ, 817 ਮੌਤਾਂ
Thursday, Jul 08, 2021 - 12:37 PM (IST)
ਨਵੀਂ ਦਿੱਲੀ- ਦੇਸ਼ 'ਚ ਪਿਛਲੇ ਦੋ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਵੇਖਣ ਨੂੰ ਮਿਲ ਮਿਲ ਰਿਹਾ ਹੈ ਅਤੇ ਕਈ ਦਿਨਾਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਠੀਕ ਹੋਣ ਵਾਲੇ ਲੋਕਾਂ ਦੇ ਮੁਕਾਬਲੇ ਪੀਡ਼ਤਾਂ ਦੀ ਗਿਣਤੀ ਜ਼ਿਆਦਾ ਰਹੀ ਹੈ। ਇਸ ਵਿਚਕਾਰ ਬੁੱਧਵਾਰ ਨੂੰ 33 ਲੱਖ, 81 ਹਜ਼ਾਰ 671 ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ। ਦੇਸ਼ 'ਚ ਹੁਣ ਤਕ 36 ਕਰੋੜ, 48 ਲੱਖ 47 ਹਜ਼ਾਰ 549 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਵੀਰਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 45,892 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਪੀਡ਼ਤਾਂ ਦਾ ਅੰਕੜਾ ਵਧ ਕੇ 3 ਕਰੋੜ, 7 ਲੱਖ, 9 ਹਜ਼ਾਰ 557 ਹੋ ਗਿਆ ਹੈ।
ਇਸ ਦੌਰਾਨ 44 ਹਜ਼ਾਰ, 291 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਮਾਰੀ ਨੂੰ ਮਾਤ ਦੇਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 2 ਕਰੋੜ, 98 ਲੱਖ, 43 ਹਜ਼ਾਰ 825 ਹੋ ਗਈ ਹੈ। ਸਰਗਰਮ ਮਾਮਲੇ 784 ਵਧ ਕੇ 4 ਲੱਖ, 60 ਹਜ਼ਾਰ, 704 ਹੋ ਗਏ ਹਨ। 817 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 4 ਲੱਖ, 5 ਹਜ਼ਾਰ, 028 ਹੋ ਗਿਆ ਹੈ। ਦੇਸ਼ 'ਚ ਸਰਗਰਮ ਮਾਮਲਿਆਂ ਦੀ ਦਰ ਘੱਟ ਹੋ ਕੇ 1.50 ਫੀਸਦੀ, ਰਿਕਵਰੀ ਦਰ ਵਧ ਕੇ 97.18 ਫੀਸਦੀ ਅਤੇ ਮੌਤ ਦਰ 1.32 ਹੋ ਗਈ ਹੈ।