ਮਨਰੇਗਾ ਦੀ ਬਕਾਇਆ ਮਜ਼ਦੂਰੀ ਦੇ ਭੁਗਤਾਨ ਲਈ 4431 ਕਰੋੜ ਰੁਪਏ ਜਾਰੀ
Friday, Mar 27, 2020 - 11:14 PM (IST)
ਨਵੀਂ ਦਿੱਲੀ– ਸਰਕਾਰ ਨੇ ਮਨਰੇਗਾ ਤਹਿਤ ਪੈਂਡਿੰਗ ਮਜ਼ਦੂਰੀ ਦਾ ਭੁਗਤਾਨ ਕਰਨ ਲਈ 4431 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਅਤੇ 10 ਅਪ੍ਰੈਲ ਤੱਕ ਅਜਿਹੇ ਸਾਰੇ ਬਕਾਇਆਂ ਦਾ ਭੁਗਤਾਨ ਕਰ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੇਂਦਰ ਨੇ ਇਕ ਦਿਨ ਪਹਿਲਾਂ ਹੀ ਇਸ ਯੋਜਨਾ ਤਹਿਤ ਮਜ਼ਦੂਰੀ ਵਿਚ ਵਾਧਾ ਕੀਤਾ ਸੀ। ਬਕਾਇਆ ਰਾਸ਼ੀ 11,499 ਕਰੋੜ ਰੁਪਏ ਦੀ ਹੈ ਅਤੇ 4431 ਕਰੋੜ ਰੁਪਏ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪੈਸੇ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਤਬਦੀਲ ਕੀਤੇ ਜਾਣਗੇ। ਮਨਰੇਗਾ ਤਹਿਤ 13.62 ਕਰੋੜ ਜਾਬ ਕਾਰਡ ਹੋਲਡਰ ਹਨ ਜਿਨ੍ਹਾਂ ਵਿਚੋਂ 8.17 ਕਰੋੜ ਜਾਬ ਕਾਰਡ ਹੋਲਡਰ ਸਰਗਰਮ ਹਨ।