ਬਿਹਾਰ ''ਚ ਗਰਮੀ ਨੇ ਕੱਢੇ ਵੱਟ, ਲੂ ਲੱਗਣ ਨਾਲ 44 ਲੋਕਾਂ ਦੀ ਮੌਤ

Sunday, Jun 16, 2019 - 04:34 PM (IST)

ਬਿਹਾਰ ''ਚ ਗਰਮੀ ਨੇ ਕੱਢੇ ਵੱਟ, ਲੂ ਲੱਗਣ ਨਾਲ 44 ਲੋਕਾਂ ਦੀ ਮੌਤ

ਪਟਨਾ (ਭਾਸ਼ਾ)— ਬਿਹਾਰ ਵਿਚ ਲੂ ਲੱਗਣ ਨਾਲ ਇਸ ਗਰਮੀ ਦੇ ਮੌਸਮ ਵਿਚ ਹੁਣ ਤਕ ਕੁੱਲ 44 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਫਤ ਪ੍ਰਬੰਧਨ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬਿਹਾਰ ਵਿਚ ਲੂ ਲੱਗਣ ਨਾਲ ਮੌਤਾਂ ਦਾ ਅੰਕੜਾ 44 ਤਕ ਪਹੁੰਚ ਗਿਆ ਹੈ। ਔਰੰਗਾਬਾਦ ਜ਼ਿਲੇ ਵਿਚ 22, ਗਯਾ 'ਚ 20 ਅਤੇ ਨਵਾਦਾ 'ਚ 2 ਲੋਕਾਂ ਦੀ ਮੌਤ ਲੂ ਲੱਗਣ ਨਾਲ ਹੋਈ ਹੈ। ਵੱਖ-ਵੱਖ ਹਸਪਤਾਲਾਂ ਵਿਚ ਦਰਜਨਾਂ ਲੋਕਾਂ ਦਾ ਇਲਾਜ ਚਲ ਰਿਹਾਹੈ। ਗਯਾ ਅਤੇ ਨਵਾਦਾ ਦੋਹਾਂ ਜ਼ਿਲਿਆਂ ਵਿਚ ਲੂ ਪ੍ਰਭਾਵਿਤ 60 ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਮੌਸਮ ਵਿਭਾਗ ਦੇ ਪਟਨਾ ਦਫਤਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 45.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਕਿ ਆਮ ਨਾਲੋਂ 9.2 ਡਿਗਰੀ ਸੈਲਸੀਅਸ ਵਧ ਸੀ। ਪਟਨਾ ਵਿਚ ਸ਼ਨੀਵਾਰ ਨੂੰ ਤਾਪਮਾਨ 2009 ਤੋਂ ਬਾਅਦ ਪਿਛਲੇ 10 ਸਾਲਾਂ ਦੇ ਰਿਕਾਰਡ ਨੂੰ ਪਾਰ ਕਰ ਗਿਆ। ਵਿਭਾਗ ਦੇ ਮੁਤਾਬਕ ਬਿਹਾਰ ਵਿਚ ਦੱਖਣੀ-ਪੱਛਮੀ ਮਾਨਸੂਨ ਦੇ 22-23 ਜੂਨ ਤਕ ਆਉਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਪਟਨਾ, ਗਯਾ ਅਤੇ ਭਾਗਲਪੁਰ ਜ਼ਿਲਿਆਂ ਵਿਚ ਐਤਵਾਰ ਨੂੰ ਗਰਮੀ ਪੈਣ ਅਤੇ ਪੂਰਨੀਆ ਜ਼ਿਲੇ 'ਚ ਮੀਂਹ ਅਤੇ ਗਰਜ ਨਾਲ ਬੱਦਲ ਛਾਏ ਰਹਿਣ ਦਾ ਅਨੁਮਾਨ ਜਤਾਇਆ ਹੈ।


author

Tanu

Content Editor

Related News