ਬੈਂਗਲੁਰੂ ''ਚ 4.27 ਕਰੋੜ ਦੇ ਪੂਰਾਣੇ ਨੋਟ ਬਰਾਮਦ, 11 ਲੋਕ ਗ੍ਰਿਫਤਾਰ

Wednesday, Jun 07, 2017 - 01:11 AM (IST)

ਬੈਂਗਲੁਰੂ— ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਪੁਲਸ ਨੇ 11 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 4.27 ਕਰੋੜ ਰੁਪਏ ਮੁੱਲ ਦੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬਰਾਮਦ ਕੀਤੇ। ਵਧੀਕ ਪੁਲਸ ਕਮਿਸ਼ਨਰ ਮਾਲਿਨੀ ਕ੍ਰਿਸ਼ਨਾਮੁਰਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਸਨਗੁੜੀ ਪੁਲਸ ਨੇ ਵਾਣੀ ਵਿਲਾਸ ਰੋਡ ਤੋਂ ਮੁਹੰਮਦ ਇਕਬਾਲ, ਰਾਜੇਸ਼ ਅਤੇ ਰਵਿੰਦਰਨਾਥ ਨੂੰ ਗ੍ਰਿਫਤਾਰ ਕੀਤਾ। ਇਹ ਲੋਕ ਫੜ੍ਹੇ ਜਾਣ ਸਮੇਂ ਪੁਰਾਣੇ ਨੋਟਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਸੀ। ਪੁਲਸ ਨੇ ਇਨ੍ਹਾਂ ਲੋਕਾਂ ਕੋਲੋਂ 2.15 ਕਰੋੜ ਦੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਜ਼ਬਤ ਕੀਤੇ ਹਨ। ਪੁਲਸ ਨੇ ਇਨ੍ਹਾਂ ਲੋਕਾਂ ਕੋਲੋਂ ਕਰੀਬ ਸੱਤ ਲੱਖ ਰੁਪਏ ਦੀ ਇਕ ਕਾਰ, ਇਕ ਮੋਟਰਸਾਈਕਲ ਅਤੇ ਦੋ ਮੋਬਾਇਲ ਫੋਨ ਜ਼ਬਤ ਕੀਤੇ ਹਨ।
ਦੂਜੇ ਪਾਸੇ ਪੁਲਸ ਨੇ ਪੀ.ਐੱਸ. ਕਾਲਜ ਕੋਲੋਂ ਸਦਾਸ਼ਿਵ ਅਤੇ ਹਰਸ਼ ਨੂੰ 1.12 ਕਰੋੜ ਰੁਪਏ ਦੇ ਪੁਰਾਣੇ ਨੋਟ ਅਤੇ ਦੋ ਮੋਬਾਇਲ ਫੋਨ ਨਾਲ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਪੁਲਸ ਨੇ ਰਾਸ਼ਟਰੀ ਸਹਿਕਾਰੀ ਬੈਂਕ 'ਚ ਪੁਰਾਣੇ ਨੋਟ ਬਦਲਦੇ ਸਮੇਂ ਸੁਰੇਸ਼ ਅਤੇ ਕਘੁਨੰਦਨ ਨੂੰ ਫੜ੍ਹਿਆ ਅਤੇ ਇਨ੍ਹਾਂ ਦੇ ਕਬਜ਼ੇ ਤੋਂ 50 ਲੱਖ ਦੇ ਪੁਰਾਣੇ ਨੋਟ ਜ਼ਬਤ ਕੀਤੇ। ਇਸ ਤੋਂ ਇਲਾਵਾ ਪੁਲਸ ਨੇ 50 ਲੱਖ ਰੁਪਏ ਦੇ ਪੁਰਾਣੇ ਨੋਟ ਸਣੇ ਭਰਤ, ਸ਼੍ਰੀ ਨਿਵਾਸ, ਸ਼੍ਰੀ ਨਿਵਾਸ ਮੁਰਤੀ, ਅਤੇ ਚੰਦਰਗੌੜਾ ਨੂੰ ਗ੍ਰਿਫਤਾਰ ਕੀਤਾ।


Related News