ਕੋਰੋਨਾ ਦੀ ਦੂਜੀ ਲਹਿਰ ’ਚ ਹੁਣ ਤੱਕ ਦੇਸ਼ ਦੇ 420 ਡਾਕਟਰਾਂ ਦੀ ਮੌਤ, ਦਿੱਲੀ ਸਭ ਤੋਂ ਉੱਪਰ

Saturday, May 22, 2021 - 06:24 PM (IST)

ਕੋਰੋਨਾ ਦੀ ਦੂਜੀ ਲਹਿਰ ’ਚ ਹੁਣ ਤੱਕ ਦੇਸ਼ ਦੇ 420 ਡਾਕਟਰਾਂ ਦੀ ਮੌਤ, ਦਿੱਲੀ ਸਭ ਤੋਂ ਉੱਪਰ

ਨਵੀਂ ਦਿੱਲੀ— ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸ਼ਨੀਵਾਰ ਯਾਨੀ ਕਿ ਅੱਜ ਕਿਹਾ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਦੇਸ਼ ਭਰ ’ਚ ਡਾਕਟਰ ਵੀ ਸ਼ਿਕਾਰ ਹੋ ਰਹੇ ਹਨ। ਐਸੋਸੀਏਸ਼ਨ ਮੁਤਾਬਕ ਕੋਵਿਡ-19 ਦੀ ਦੂਜੀ ਲਹਿਰ ਦੌਰਾਨ 420 ਡਾਕਟਰ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਇਨ੍ਹਾਂ ਮੌਤਾਂ ’ਚੋਂ 100 ਦੀ ਮੌਤ ਦਿੱਲੀ ਦੇ ਡਾਕਟਰਾਂ ਦੀ ਹੋਈ ਹੈ। ਉੱਥੇ ਹੀ ਲਿਸਟ ’ਚ ਦੂਜੇ ਨੰਬਰ ’ਤੇ ਬਿਹਾਰ ਹੈ, ਜਿੱਥੇ ਹੁਣ ਤੱਕ ਕੋਰੋਨਾ ਨਾਲ 96 ਡਾਕਟਰਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। 

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਲਿਸਟ ’ਚ 22 ਸੂਬਿਆਂ ਦੇ ਨਾਂ ਦਿੱਤੇ ਹਨ। ਦੱਸ ਦੇਈਏ ਕਿ ਕੋਰੋਨਾ ਦੀ ਦੂਜੀ ਲਹਿਰ ਕਾਰਨ ਡਾਕਟਰਾਂ ਦੀ ਮੌਤ ਦੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਚਿੰਤਾ ਪੈਦਾ ਕਰਨ ਵਾਲੀ ਤਸਵੀਰ ਹੈ। ਕੋਰੋਨਾ ਕਾਰਨ ਦਿੱਲੀ ਵਿਚ ਜਿੱਥੇ 100 ਅਤੇ ਬਿਹਾਰ ’ਚ 96 ਡਾਕਟਰ ਹੁਣ ਤੱਕ ਆਪਣੀ ਜਾਨ ਗੁਆ ਚੁੱਕੇ ਹਨ, ਉੱਥੇ ਹੀ ਗੁਜਰਾਤ ਵਿਚ ਇਹ ਅੰਕੜਾ 31 ਹੈ। ਉੱਤਰ ਪ੍ਰਦੇਸ਼ ’ਚ ਮਹਾਮਾਰੀ ਦੀ ਵਜ੍ਹਾ ਕਰ ਕੇ ਹੁਣ ਤੱਕ 41 ਡਾਕਟਰਾਂ ਦੀ ਮੌਤ ਹੋਈ ਹੈ। ਦੱਸ ਦੇਈਏ ਕਿ ਕੋਰੋਨਾ ਦੀ ਪਹਿਲੀ ਲਹਿਰ ਨਾਲੋਂ ਦੂਜੀ ਲਹਿਰ ਬੇਹੱਦ ਭਿਆਨਕ ਹੈ।

ਜ਼ਿਕਰਯੋਗ ਹੈ ਕਿ  ਭਾਰਤ ’ਚ ਕੋਰੋਨਾ ਵਾਇਰਸ ਦੇ ਇਕ ਦਿਨ ’ਚ 2.57 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਵਾਇਰਸ ਦੇ ਰੋਜ਼ਾਨਾ ਆਉਣ ਵਾਲੇ ਮਾਮਲੇ ਲਗਾਤਾਰ 6ਵੇਂ ਦਿਨ 3 ਲੱਖ ਤੋਂ ਹੇਠਾਂ ਰਹੇ। ਕੇਂਦਰੀ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਵਾਇਰਸ ਦੇ ਨਵੇਂ ਮਾਮਲਿਆਂ ਦੇ ਨਾਲ ਹੀ ਦੇਸ਼ ’ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ ਵੱਧ ਕੇ 2,62,89,290 ਹੋ ਗਏ ਹਨ। ਮੰਤਰਾਲਾ ਵਲੋਂ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਇਸ ਮਹਾਮਾਰੀ ਨਾਲ 4,194 ਹੋਰ ਲੋਕਾਂ ਦੀ ਮੌਤ ਹੋਣ ਕਾਰਨ ਮਿ੍ਰਤਕਾਂ ਦੀ ਕੁੱਲ ਗਿਣਤੀ 2,95,525 ਹੋ ਗਈ ਹੈ।


author

Tanu

Content Editor

Related News