ਬਿਸਤਰੇ ਹੇਠਾਂ ਰੱਖੇ ਸਨ 42 ਕਰੋੜ ਰੁਪਏ, ਛਾਪਾ ਮਾਰਨ ਗਏ ਇਨਕਮ ਟੈਕਸ ਅਧਿਕਾਰੀ ਵੀ ਰਹਿ ਗਏ ਹੈਰਾਨ
Saturday, Oct 14, 2023 - 10:51 AM (IST)
ਹੈਦਰਾਬਾਦ- ਬੈਂਗਲੁਰੂ ਦੇ ਇਕ ਘਰ 'ਚ ਬਿਸਤਰ ਹੇਠਾਂ 22 ਬਕਸਿਆਂ ਵਿਚ 42 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਮਿਲੀ ਹੈ। ਇਹ ਨਕਦੀ ਇਕ ਸਾਬਕਾ ਮਹਿਲਾ ਕਾਰਪੋਰੇਟਰ ਅਤੇ ਉਸ ਦੇ ਪਤੀ 'ਤੇ ਇਨਕਮ ਟੈਕਸ ਵਿਭਾਗ ਦੇ ਛਾਪੇ ਮਗਰੋਂ ਬਰਾਮਦ ਕੀਤੀ ਗਈ ਹੈ। ਬਿਸਤਰੇ ਹੇਠਾਂ ਇੰਨੀ ਵੱਡੀ ਰਕਮ ਵੇਖ ਕੇ ਇਨਕਮ ਟੈਕਸ ਅਧਿਕਾਰੀ ਵੀ ਹੈਰਾਨ ਰਹਿ ਗਏ। ਤੇਲੰਗਾਨਾ ਦੇ ਵਿੱਤ ਮੰਤਰੀ ਹਰੀਸ਼ ਰਾਵ ਨੇ ਇਸ ਬਰਾਮਦਗੀ ਨੂੰ ਆਪਣੇ ਚੋਣਾਵੀ ਫੰਡਿੰਗ ਨਾਲ ਜੋੜਿਆ ਹੈ। ਇਹ ਵੀ ਪੜ੍ਹੋ- ਕਾਂਗਰਸੀ ਆਗੂ ਦੇ ਕਤਲਕਾਂਡ 'ਚ ਵੱਡੀ ਕਾਰਵਾਈ, ਅੱਤਵਾਦੀ ਅਰਸ਼ ਡੱਲਾ ਦੇ ਦੋ ਗੁਰਗੇ ਗ੍ਰਨੇਡ ਸਣੇ ਗ੍ਰਿਫ਼ਤਾਰ
ਭਾਰਤੀ ਰਾਸ਼ਟਰ ਕਮੇਟੀ (ਬੀ. ਆਰ. ਐੱਸ.) ਦੇ ਨੇਤਾ ਨੇ ਦਾਅਵਾ ਕੀਤਾ ਕਿ ਇਹ ਧਨ ਤੇਲੰਗਾਨਾ ਟੈਕਸ ਦੇ ਨਾਂ 'ਤੇ ਬਿਲਡਰਾਂ, ਸੋਨੇ ਦੇ ਕਾਰੋਬਾਰੀਆਂ ਅਤੇ ਠੇਕੇਦਾਰਾਂ ਤੋਂ ਇਕੱਠਾ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦੀ ਅਗਵਾਈ ਵਾਲੇ ਸੂਬੇ ਵਿਚ ਕਾਂਗਰਸ ਦੀ ਚੋਣ ਮੁਹਿੰਮ ਦੀ ਫੰਡਿੰਗ ਲਈ ਗੁਆਂਢੀ ਸੂਬੇ ਤੋਂ ਭੇਜੇ ਗਏ 1500 ਕਰੋੜ ਰੁਪਏ ਦਾ ਹਿੱਸਾ ਹੈ। ਓਧਰ ਬੀ. ਆਰ. ਐੱਸ ਦੇ ਕਾਰਜਕਾਰੀ ਪ੍ਰਧਾਨ ਕੇ. ਟੀ. ਰਾਮਾ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੋਟ ਖਰੀਦਣ ਲਈ ਤੇਲੰਗਾਨਾ ਵਿਚ ਕਰੋੜਾਂ ਰੁਪਏ ਖਰਚ ਕਰ ਰਹੀ ਹੈ।
ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ: ਪਤਨੀ ਨੇ ਪਤੀ ਦਾ ਬੇਰਹਿਮੀ ਨਾਲ ਕੀਤਾ ਕਤਲ, ਲਾਸ਼ ਕੋਲ ਬਿਤਾਏ 3 ਦਿਨ
ਦੱਸ ਦੇਈਏ ਕਿ ਤੇਲੰਗਾਨਾ ਵਿਚ 30 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਇੱਥੇ ਨਕਦੀ ਬਰਾਮਦ ਕੀਤੀ ਗਈ ਹੈ। ਹਰੀਸ਼ ਰਾਵ ਨੇ ਦੋਸ਼ ਲਾਇਆ ਕਿ ਕਾਂਗਰਸ ਇੱਥੇ ਚੋਣਾਂ ਜਿੱਤਣ ਲਈ ਤੇਲੰਗਾਨਾ ਵਿਚ ਪੈਸਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਟਿਕਟਾਂ ਵੀ ਵੇਚ ਰਹੇ ਹਨ ਪਰ ਉਹ ਇੱਥੇ ਨਹੀਂ ਜਿੱਤਣਗੇ। ਬੀ. ਆਰ. ਐੱਸ. ਦੇ ਕਾਰਜਕਾਰੀ ਪ੍ਰਧਾਨ ਕੇ. ਟੀ. ਰਾਮਾ ਰਾਵ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਵਿਧਾਨ ਸਭਾ ਚੋਣਾਂ ਵਿਚ ਵੋਟ ਖਰੀਦਣ ਲਈ ਤੇਲੰਗਾਨਾ ਵਿਚ ਕਰੋੜਾਂ ਰੁਪਏ ਖਰਚ ਕਰ ਰਹੀ ਹੈ।
ਇਹ ਵੀ ਪੜ੍ਹੋ- ਬਾਟਲਾ ਹਾਊਸ ਐਨਕਾਊਂਟਰ: ਅੱਤਵਾਦੀ ਆਰਿਜ਼ ਨੂੰ ਨਹੀਂ ਹੋਵੇਗੀ ਫਾਂਸੀ, HC ਨੇ ਉਮਰ ਕੈਦ 'ਚ ਬਦਲੀ ਸਜ਼ਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8