ਦਿੱਲੀ ’ਚ ਕੁੱਟੂ ਦਾ ਆਟਾ ਖਾਣ ਨਾਲ 400 ਲੋਕ ਬੀਮਾਰ, ਮਚੀ ਹਫੜਾ-ਦਫੜੀ

Wednesday, Apr 14, 2021 - 12:22 PM (IST)

ਦਿੱਲੀ ’ਚ ਕੁੱਟੂ ਦਾ ਆਟਾ ਖਾਣ ਨਾਲ 400 ਲੋਕ ਬੀਮਾਰ, ਮਚੀ ਹਫੜਾ-ਦਫੜੀ

ਨਵੀਂ ਦਿੱਲੀ– ਦਿੱਲੀ ਦੇ ਕਲਿਆਣਪੁਰੀ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਇਥੇ ਕੁੱਟੂ ਦਾ ਆਟਾ ਖਾਣ ਨਾਲ ਕਰੀਬ 400 ਲੋਕ ਬੀਮਾਰ ਹੋ ਗਏ ਜਿਸ ਕਾਰਨ ਪੁਰੇ ਇਲਾਕੇ ’ਚ ਹਫੜਾ-ਦਫੜੀ ਮਚ ਗਈ। ਇਨ੍ਹਾਂ ਲੋਕਾਂ ਨੂੰ ਦੇਰ ਰਾਤ ਨੂੰ ਟਿੱਡ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਹੋਈ ਅਤੇ ਕੁਝ ਲੋਕ ਬੇਹੋਸ਼ ਹੋਣ ਲੱਗੇ। ਦਿੱਲੀ ਦੇ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ’ਚ ਮੰਗਲਵਾਰ ਦੇਰ ਰਾਤ ਕਰੀਬ 400 ਮਰੀਜ਼ ਇਕ ਹੀ ਸ਼ਿਕਾਇਤ ਲੈ ਕੇ ਪਹੁੰਚੇ। ਸਾਰਿਆਂ ਨੂੰ ਉਲਟੀਆਂ ਅਤੇ ਅਤੇ ਟਿੱਡ ਦਰਦ ਹੋ ਰਿਹਾ ਸੀ। 

ਇਹ ਵੀ ਪੜ੍ਹੋ– ਦਿੱਲੀ ’ਚ ਕੋਰੋਨਾ ਦਾ ਕਹਿਰ: ਕੇਜਰੀਵਾਲ ਦੀ ਕੇਂਦਰ ਨੂੰ ਅਪੀਲ- ਰੱਦ ਹੋਣ CBSE ਇਮਤਿਹਾਨ

PunjabKesari

ਹਸਪਤਾਲ ’ਚ ਡਾਕਟਰ ਨੇ ਪੁੱਛਿਆ ਕਿ ਉਨ੍ਹਾਂ ਨੇ ਖਾਣੇ ’ਚ ਕਿਸ ਚੀਜ਼ ਦਾ ਸੇਵਨ ਕੀਤਾ ਸੀ ਤਾਂ ਸਾਰਿਆਂ ਨੇ ਇਹੀ ਦੱਸਿਆ ਕਿ ਕੁੱਟੂ ਦਾ ਆਟਾ ਖਾਣ ਤੋਂ ਬਾਅਦ ਉਨ੍ਹਾਂ ਦੀ ਇਹ ਹਾਲਤ ਹੋਈ ਹੈ। ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਰਾਤ ਨੂੰ ਕਰੀਬ 11 ਵਜੇ ਤੋਂ ਬਾਅਦ ਮਰੀਜ਼ਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ। 

ਇਹ ਵੀ ਪੜ੍ਹੋ– ਦਿੱਲੀ ’ਚ ਬੇਕਾਬੂ ਹੋਇਆ ਕੋਰੋਨਾ, ਕੇਜਰੀਵਾਲ ਨੇ ਦੱਸਿਆ ਕਦੋਂ ਲੱਗੇਗੀ ਤਾਲਾਬੰਦੀ

PunjabKesari

ਵਰਤ ਰੱਖਣ ਵਾਲੇ ਕਰਦੇ ਹਨ ਕੁੱਟੂ ਦੇ ਆਟੇ ਦਾ ਸੇਵਨ
ਦੱਸ ਦੇਈਏ ਕਿ ਦੇਸ਼ ’ਚ ਕੱਲ੍ਹ ਯਾਨੀ ਮੰਗਲਵਾਰ ਤੋਂ ਚੇਤਰ ਨਵਰਾਤਰੇ ਸ਼ੁਰੂ ਹੋ ਚੁੱਕੇ ਹਨ। ਕੱਲ੍ਹ ਤੋਂ ਕਈ ਸ਼ਰਧਾਲੂ ਪੂਰੇ 9 ਦਿਨਾਂ ਦਾ ਵਰਤ ਰੱਖਦੇ ਹਨ। ਇਨ੍ਹਾਂ ਦਿਨਾਂ ’ਚ ਵਰਤ ਰੱਖਣ ਵਾਲੇ ਲੋਕ ਅੰਨ ਦਾ ਤਿਆਗ ਕਰਦੇ ਹਨ। ਕਈ ਲੋਕ ਫਲ਼ਾਂ ਦੇ ਨਾਲ ਕੁੱਟੂ ਦੇ ਆਟੇ ਨਾਲ ਬਣੇ ਪਕਵਾਨ ਦਿਨ ’ਚ ਇਕ ਟਾਈਮ ਖਾਉਂਦੇ ਹਨ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਜਦੋਂ ਕੱਲ੍ਹ ਕਈ ਲੋਕਾਂ ਨੇ ਵਰਤ ਰੱਖਿਆ ਹੋਵੇਗਾ ਤਾਂ ਉਨ੍ਹਾਂ ਨੇ ਕੁੱਟੂ ਦੇ ਆਟੇ ਦਾ ਸੇਵਨ ਕੀਤਾ ਹੋਵੇਗਾ। 

ਇਹ ਵੀ ਪੜ੍ਹੋ– Xiaomi ਦੇ ਨਵੇਂ ਫੋਨ ’ਚ ਆਈ ਖ਼ਰਾਬੀ, ਯੂਜ਼ਰਸ ਪਰੇਸ਼ਾਨ​​​​​​​

PunjabKesari

ਮਰੀਜ਼ਾਂ ਦਾ ਹੋ ਰਿਹਾ ਇਲਾਜ
ਹਾਲਾਂਕਿ ਇਹ ਪਹਿਲੀ ਵਾਰ ਹੈ ਕਿ ਕੁੱਟੂ ਦਾ ਆਟਾ ਖਾਣ ਨਾਲ ਲੋਕ ਬੀਮਾਰ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੇ ਇਕ ਹੀ ਦੁਕਾਨ ਤੋਂ ਕੁੱਟੂ ਦਾ ਆਟਾ ਲਿਆ ਹੈ ਅਤੇ ਉਥੋਂ ਦਾ ਆਟਾ ਹੀ ਖਰਾਬ ਹੋਵੇ, ਜਿਸ ਕਾਰਨ ਇਨ੍ਹਾਂ ਨੂੰ ਉਲਟੀਆਂ ਅਤੇ ਟਿੱਡ ਦਰਦ ਦੀ ਸ਼ਿਕਾਇਤ ਹੋਈ। ਫਿਲਹਾਲ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਮਰੀਜ਼ਾਂ ਦੀ ਗਿਣਤੀ ਹੋਰ ਜ਼ਿਆਦਾ ਨਾ ਵਧੇ। ਦਿੱਲੀ ’ਚ ਪਹਿਲਾਂ ਤੋਂ ਹੀ ਕੋਰੋਨਾ ਕਾਰਨ ਹਸਪਤਾਲਾਂ ਦੀ ਸਥਿਤੀ ਖਰਾਬ ਹੈ। ਕਈ ਜਗ੍ਹਾ ਮਰੀਜ਼ਾਂ ਨੂੰ ਬੈੱਡ ਨਹੀਂ ਮਿਲ ਰਹੇ, ਕਈ ਹਸਪਤਾਲਾਂ ਨੂੰ ਪੂਰੀ ਤਰ੍ਹਾਂ ਕੋਵਿਡ ਹਸਪਤਾਲ ਐਲਾਨ ਕਰ ਦਿੱਤਾ ਹੈ। 

ਨੋਟ: ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Rakesh

Content Editor

Related News