400 ਡਾਕਟਰਾਂ ਦੀ ਹੋਵੇਗੀ ਭਰਤੀ, ਵਿਧਾਨ ਸਭਾ ਸੈਸ਼ਨ ''ਚ ਬੋਲੇ ਸਿਹਤ ਮੰਤਰੀ

Tuesday, Oct 24, 2017 - 04:14 PM (IST)

400 ਡਾਕਟਰਾਂ ਦੀ ਹੋਵੇਗੀ ਭਰਤੀ, ਵਿਧਾਨ ਸਭਾ ਸੈਸ਼ਨ ''ਚ ਬੋਲੇ ਸਿਹਤ ਮੰਤਰੀ

ਚੰਡੀਗੜ੍ਹ — ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਸੈਸ਼ਨ ਦੀ ਕਾਰਵਾਈ ਵਿਚ ਸਿਹਤ ਮੰਤਰੀ ਅਨਿਲ ਵਿਜ ਨੇ 400 ਡਾਕਟਰਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਹੈ। ਇਸ 'ਤੇ ਵਿਧਾਇਕ ਅਭੈ ਯਾਦਵ ਨੇ ਡਾਕਟਰਾਂ ਦੀ ਨਿਯੁਕਤੀ ਤੋਂ ਪਹਿਲਾਂ ਕਿਹਾ ਕਿ ਡਾਕਟਰਾਂ ਨੂੰ ਨਿਯੁਕਤੀ ਦੇ ਸਥਾਨ ਬਾਰੇ ਪੁੱਛਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰ ਦੀ ਚੋਣ ਹੋਣ ਦੇ ਬਾਵਜੂਦ ਵੀ ਇਕ ਜੋੜੇ ਨੇ ਚਾਰਜ ਨਹੀਂ ਲਿਆ, ਕਿਉਂਕਿ ਉਨ੍ਹਾਂ ਵਿਚੋਂ ਇਕ ਨੂੰ ਹਿਸਾਰ ਅਤੇ ਦੂਸਰੇ ਨੂੰ ਸਿਵਾਨੀ ਲਈ ਨਿਯੁਕਤ ਕੀਤਾ ਗਿਆ ਸੀ।
ਵਿਜ ਨੇ ਕਿਹਾ ਕਿ ਡਾਕਟਰਾਂ ਤੋਂ ਨਿਯੁਕਤੀਆਂ ਲਈ ਤਿੰਨ ਇੱਛਾਵਾਂ ਮੰਗੀਆਂ ਜਾਂਦੀਆਂ ਹਨ ਅਤੇ ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਛੋਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਚਰਖੀ ਦਾਦਰੀ ਵਿਚ ਸੀ.ਐੱਮ.ਓ. ਦੀ ਨਿਯੁਕਤੀ ਦੇ ਸਵਾਲ 'ਤੇ ਵਿਜ ਨੇ ਕਿਹਾ ਕਿ ਐੱਸ.ਐੱਮ.ਓ. ਦੀ ਤਰੱਕੀ ਕੀਤੀ ਗਈ ਹੈ ਅਤੇ ਛੇਤੀ ਹੀ ਦਾਦਰੀ 'ਚ ਸੀ.ਐੱਮ.ਓ ਲਗਾਇਆ ਜਾਵੇਗਾ।

 


Related News