ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ 34 ਕੁੜੀਆਂ ਸਮੇਤ 400 ਬੱਚਿਆਂ ਨੂੰ ਬਚਾਇਆ ਗਿਆ

04/03/2023 4:56:07 AM

ਨਵੀਂ ਦਿੱਲੀ (ਭਾਸ਼ਾ): ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ 34 ਕੁੜੀਆਂ ਸਮੇਤ 400 ਤੋਂ ਵੱਧ ਬੱਚਿਆਂ ਨੂੰ ਬਚਾਇਆ ਗਿਆ ਹੈ। ਐਤਵਾਰ ਨੂੰ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਸੀ.ਡਬਲੀਊ.ਸੀ. ਦੇ ਵਰੁਣ ਪਾਠਕ ਨੇ ਇਕ ਬਿਆਨ ਵਿਚ ਕਿਹਾ ਕਿ ਬਾਲ ਕਲਿਆਣ ਸਮਿਤੀ (ਸੀ.ਡਬਲੀਊ.ਸੀ.)-ਮਯੂਰ ਵਿਹਾਰ ਦੀ ਮਦਦ ਨਾਲ ਉੱਤਰ ਰੇਲਵੇ, ਸਾਥੀ, ਸਲਾਮ ਬਾਲਕ ਟਰੱਸਟ ਤੇ ਪ੍ਰਯਾਸ ਜੇ.ਏ.ਸੀ. ਸੁਸਾਇਟੀ ਦੇ ਸਹਿਯੋਗ ਨਾਲ ਸਟੇਸ਼ਨ 'ਤੇ ਇਕ ਮੁਹਿੰਮ ਚਲਾਈ ਗਈ।

ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਏਜੰਸੀਆਂ ਦੀ 'ਦੁਰਵਰਤੋਂ': 14 ਸਿਆਸੀ ਪਾਰਟੀਆਂ ਦੀ ਪਟੀਸ਼ਨ 'ਤੇ ਬੁੱਧਵਾਰ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ

ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਮੁਹਿੰਮ ਦੌਰਾਨ 402 ਬੱਚਿਆਂ - 34 ਕੁੜੀਆਂ ਤੇ 372 ਮੁੰਡਿਆਂ ਨੂੰ ਬਚਾਇਆ ਗਿਆ ਤੇ ਉਨ੍ਹਾਂ ਨੂੰ ਜ਼ਰੂਰੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਸ਼ਹਿਰ ਦੇ ਬਾਲ ਦੇਖਭਾਲ ਕੇਂਦਰਾਂ ਵਿਚ ਭੇਜ ਦਿੱਤਾ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News