40 ਕੁਆਰੀਆਂ ਕੁੜੀਆਂ ਨੂੰ ਇਕੱਠੇ ਦੱਸਿਆ ਗਰਭਵਤੀ, ਫੋਨ 'ਤੇ ਆਏ ਮੈਸੇਜ ਨੇ ਉਡਾਏ ਹੋਸ਼
Saturday, Nov 09, 2024 - 06:31 PM (IST)
ਵਾਰਾਣਸੀ : ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਇੱਕ ਅਜੀਬ ਅਤੇ ਸਭ ਨੂੰ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਂਗਣਵਾੜੀ ਵਰਕਰ ਦੀ ਗ਼ਲਤੀ ਕਾਰਨ ਬਾਲ ਵਿਕਾਸ ਮੰਤਰਾਲੇ ਨੇ 40 ਕੁਆਰੀਆਂ ਕੁੜੀਆਂ ਨੂੰ ਗਰਭਵਤੀ ਐਲਾਨ ਦਿੱਤਾ ਹੈ। ਦੀਵਾਲੀ 'ਤੇ ਮੋਬਾਈਲ 'ਤੇ ਆਏ ਮੈਸੇਜ ਤੋਂ ਬਾਅਦ ਸਾਰੀਆਂ ਕੁੜੀਆਂ ਹੈਰਾਨ ਰਹਿ ਗਈਆਂ ਅਤੇ ਫਿਰ ਇਸ ਮਾਮਲੇ ਦੀ ਸੱਚਾਈ ਵੀ ਸਭ ਦੇ ਸਾਹਮਣੇ ਆਈ। ਇਸ ਮੈਸੇਜ ਨਾਲ ਕੁੜੀਆਂ ਦੇ ਪਰਿਵਾਰ ਵਾਲੇ ਵੀ ਸੋਚਾਂ ਵਿਚ ਪੈ ਗਏ।
ਇਹ ਵੀ ਪੜ੍ਹੋ - CM ਲਈ ਆਏ ਸਮੋਸੇ ਤੇ ਕੇਕ ਛਕ ਗਏ ਸੁਰੱਖਿਆ ਮੁਲਾਜ਼ਮ, CID ਕੋਲ ਪੁੱਜਾ ਮਾਮਲਾ
ਵੱਡੀ ਮਾਤਰਾ ਵਿਚ ਕੁੜੀਆਂ ਦੇ ਗਰਭਵਤੀ ਹੋਣ ਦਾ ਪਤਾ ਲੱਗਣ 'ਤੇ ਪਿੰਡ ਤੋਂ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਦਹਿਸ਼ਤ ਦਾ ਮਾਹੌਲ ਸੀ। ਜਦੋਂ ਇਹ ਮਾਮਲਾ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਇਸ ਦੀ ਜਾਂਚ ਕੀਤੀ ਗਈ। ਪਤਾ ਲੱਗਾ ਕਿ ਇਸ ਸਾਰੇ ਮਾਮਲੇ ਪਿੱਛੇ ਇੱਕ ਆਂਗਣਵਾੜੀ ਵਰਕਰ ਦਾ ਕਸੂਰ ਸੀ। ਫਿਲਹਾਲ ਮੁੱਖ ਵਿਕਾਸ ਅਧਿਕਾਰੀ ਹਿਮਾਂਸ਼ੂ ਨਾਗਪਾਲ ਨੇ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਲੜਕੀਆਂ ਦੇ ਨਾਂ ’ਤੇ ਸਮੱਗਰੀ ਅਲਾਟ ਕੀਤੀ ਗਈ ਹੈ ਜਾਂ ਨਹੀਂ, ਇਸ ਦੀ ਬੀਡੀਓ ਰਾਹੀਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ - Shocking! ਬੇਰੁਜ਼ਗਾਰਾਂ ਦੇ ਖਾਤਿਆਂ 'ਚ ਅਚਾਨਕ ਆ ਗਏ 125 ਕਰੋੜ ਰੁਪਏ
ਪ੍ਰਾਪਤ ਜਾਣਕਾਰੀ ਅਨੁਸਾਰ ਵਾਰਾਣਸੀ ਦੇ ਰਾਮਨਾ ਗ੍ਰਾਮ ਪੰਚਾਇਤ ਦੇ ਮੱਲ੍ਹੀਆ ਪਿੰਡ ਵਿੱਚ ਇਹ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ 40 ਲੜਕੀਆਂ ਨੂੰ ਬਾਲ ਵਿਕਾਸ ਮੰਤਰਾਲੇ ਵੱਲੋਂ ਪੋਸ਼ਣ ਯੋਜਨਾ ਤਹਿਤ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਸੁਨੇਹਾ ਮਿਲਿਆ। ਇਸ ਸੰਦੇਸ਼ ਵਿੱਚ ਲਿਖਿਆ ਗਿਆ ਸੀ - ਪੋਸ਼ਣ ਟਰੈਕਰ ਵਿੱਚ ਤੁਹਾਡਾ ਸੁਆਗਤ ਹੈ। ਇੱਕ ਦੁੱਧ ਚੁੰਘਾਉਣ ਵਾਲੀ ਮਾਂ ਹੋਣ ਦੇ ਨਾਤੇ, ਤੁਸੀਂ ਆਂਗਣਵਾੜੀ ਕੇਂਦਰ ਤੋਂ ਘਰ ਦੇ ਦੌਰੇ ਰਾਹੀਂ ਗਰਮ ਪਕਾਇਆ ਹੋਇਆ ਭੋਜਨ ਜਾਂ ਰਾਸ਼ਨ, ਸਲਾਹ, ਬਾਲ ਸਿਹਤ ਦੀ ਨਿਗਰਾਨੀ ਅਤੇ ਛਾਤੀ ਦਾ ਦੁੱਧ ਚੁੰਘਾਉਣ ਦੀ ਸਹਾਇਤਾ ਵਰਗੀਆਂ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ।'
ਇਹ ਵੀ ਪੜ੍ਹੋ - ਅਹਿਮ ਖ਼ਬਰ : 10 ਨਵੰਬਰ ਨੂੰ ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬਿਜਲੀ
ਗਰਭਵਤੀ ਹੋਣ ਦਾ ਮੈਸੇਜ ਮਿਲਣ 'ਤੇ ਕੁੜੀਆਂ ਹੈਰਾਨ ਹੋ ਗਈਆਂ ਅਤੇ ਉਹਨਾਂ ਨੇ ਇਸ ਬਾਰੇ ਪਰਿਵਾਰ ਨੂੰ ਦੱਸਿਆ, ਜਿਸ ਤੋਂ ਬਾਅਦ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹਨਾਂ ਨੇ ਆਂਗਨਵਾੜੀ ਅਧਿਕਾਰੀਆਂ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤੀ। ਪਰਿਵਾਰਾਂ ਮੁਤਾਬਤ ਆਂਗਨਵਾੜੀ ਵਰਕਰਾਂ ਨੇ ਆਪਣੀ ਗ਼ਲਤੀ ਮੰਨਣ ਦੀ ਥਾਂ ਉਲਟਾ ਉਹਨਾਂ ਨੂੰ ਹੀ ਬੋਲਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਾਰੀਆਂ ਪੀੜਤ ਕੁੜੀਆਂ ਨੇ ਇਸ ਦੀ ਸ਼ਿਕਾਇਤ ਪਿੰਡ ਦੇ ਮੁਖੀ ਨੂੰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਵੋਟਰ ਆਈਡੀ ਨਾਲ ਆਧਾਰ ਨੂੰ ਲਿੰਕ ਕਰਨ ਦੇ ਨਾਂ 'ਤੇ ਆਂਗਣਵਾੜੀ ਵਰਕਰ ਨੇ ਪਹਿਲਾਂ ਸਾਰਿਆਂ ਦੇ ਆਧਾਰ ਕਾਰਡ ਦੀ ਫੋਟੋ ਕਾਪੀ ਲਈ ਅਤੇ ਫਿਰ ਕਾਗਜ਼ 'ਤੇ ਕੁਆਰੀਆਂ ਲੜਕੀਆਂ ਨੂੰ ਗਰਭਵਤੀ ਬਣਾ ਕੇ ਉਨ੍ਹਾਂ ਦੇ ਨਾਂ 'ਤੇ ਦਿੱਤੇ ਗਏ ਪੋਸ਼ਣ ਸੰਬੰਧੀ ਸਮੱਗਰੀ ਨੂੰ ਗਬਨ ਕਰ ਲਿਆ।
ਇਹ ਵੀ ਪੜ੍ਹੋ - ਹਸਪਤਾਲ 'ਚ ਹੋਏ 'ਏਲੀਅਨ' ਵਰਗੇ ਜੁੜਵਾ ਬੱਚੇ, ਚਿਹਰਾ ਦੇਖ ਸਭ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8