ਥੱਕ ਕੇ ਪੱਟੜੀ ’ਤੇ ਸੌਂ ਗਏ 4 ਨੌਜਵਾਨ, ਮਾਲਗੱਡੀ ਹੇਠ ਆਉਣ ਨਾਲ 2 ਦੀ ਮੌਤ

Wednesday, Jun 11, 2025 - 05:35 AM (IST)

ਥੱਕ ਕੇ ਪੱਟੜੀ ’ਤੇ ਸੌਂ ਗਏ 4 ਨੌਜਵਾਨ, ਮਾਲਗੱਡੀ ਹੇਠ ਆਉਣ ਨਾਲ 2 ਦੀ ਮੌਤ

ਬਾਲੋਦ - ਛੱਤੀਸਗੜ੍ਹ ਦੇ ਬਾਲੋਦ ਜ਼ਿਲੇ ’ਚ ਰੇਲ ਪੱਟੜੀ ’ਤੇ ਤੁਰਦੇ-ਤੁਰਦੇ ਥੱਕ ਕੇ ਉੱਥੇ ਹੀ ਸੌਂ  ਗਏ 2 ਨੌਜਵਾਨਾਂ ਦੀ ਮਾਲ ਗੱਡੀ ਹੇਠ ਆਉਣ ਨਾਲ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ। 

ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਝਾਰਖੰਡ ਦੇ ਕੁਝ ਨੌਜਵਾਨਾਂ ਦਾ ਇਕ ਟੋਲਾ ਮਜ਼ਦੂਰੀ ਕਰਨ ਲਈ ਇੱਥੇ ਪਹੁੰਚਿਆ ਸੀ।

ਅਧਿਕਾਰੀਆਂ ਦੇ ਅਨੁਸਾਰ ਅੱਜ ਤੜਕੇ ਲਗਭਗ 4 ਵਜੇ 11 ਨੌਜਵਾਨਾਂ ਦਾ ਇਕ ਟੋਲਾ ਦੱਲੀਰਾਜਹਰਾ ਰੇਲਵੇ ਸਟੇਸ਼ਨ ਤੋਂ ਪੱਟੜੀ ਰਾਹੀਂ ਹੁੰਦਾ ਹੋਇਆ ਪੈਦਲ ਕੁਸੁਮਕਸਾ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ, ਇਸੇ ਦੌਰਾਨ  ਉਹ ਥੱਕ ਕੇ ਪੱਟੜੀ ’ਤੇ ਹੀ ਬੈਠ ਗਏ। 

ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਥੱਕ ਜਾਣ ’ਤੇ 5 ਨੌਜਵਾਨ ਪੱਟੜੀ ’ਤੇ ਹੀ ਬੈਠੇ ਰਹੇ ਅਤੇ ਹੋਰ 6 ਅੱਗੇ ਵਧ ਗਏ। 4 ਨੌਜਵਾਨਾਂ ਨੂੰ ਨੀਂਦ ਆ ਗਈ  ਅਤੇ ਉਹ ਉੱਥੇ ਹੀ ਸੌਂ ਗਏ, ਜਦਕਿ ਇਕ ਹੋਰ ਉੱਥੇ ਹੀ ਬੈਠਾ ਰਿਹਾ।

ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਪੱਟੜੀ ’ਤੇ ਮਾਲਗੱਡੀ ਆਉਂਦੀ ਦਿਸੀ ਤਾਂ ਬੈਠੇ ਹੋਏ ਨੌਜਵਾਨ ਨੇ ਬਾਕੀਆਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਮਾਲ ਗੱਡੀ ਨੇੜੇ ਆਈ ਤਾਂ ਹੜਬੜੀ ਵਿਚ ਜਾਗੇ ਨੌਜਵਾਨ ਬਚਣ ਦੀ  ਕੋਸ਼ਿਸ਼ ਵਿਚ ਭੱਜਣ ਲੱਗੇ ਪਰ ਸਫਲ ਨਹੀਂ ਹੋ ਸਕੇ।


author

Inder Prajapati

Content Editor

Related News