ਮੋਦੀ ਸਰਕਾਰ ਦੇ ਚਾਰ ਸਾਲ ਪੂਰੇ : ਪੀ. ਐੈੱਮ. ਅੱਜ ਕਟਕ 'ਚ ਪੇਸ਼ ਕਰਨਗੇ ਰਿਪੋਰਟ ਕਾਰਡ

05/26/2018 5:20:46 PM

ਨਵੀਂ ਦਿੱਲੀ— ਕੇਂਦਰ ਦੀ ਮੋਦੀ ਸਰਕਾਰ ਨੇ ਅੱਜ ਆਪਣੇ ਚਾਰ ਸਾਲ ਪੂਰੇ ਸਾਲ ਕਰ ਲਏ ਹਨ। ਅਜਿਹੇ ਮੌਕੇ 'ਤੇ ਭਾਜਪਾ ਅਤੇ ਮੋਦੀ ਕੈਬਨਿਟ ਦੇ ਮੰਤਰੀ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਜਨਤਾ ਦੇ ਸਾਹਮਣੇ ਰੱਖ ਰਹੇ ਹਨ। ਇਨ੍ਹਾਂ ਹੀ ਨਹੀਂ ਖੁਦ ਪੀ. ਐੈੱਮ. ਮੋਦੀ ਵੀ ਅੱਜ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਜਨਤਾ ਦੇ ਸਾਹਮਣੇ ਪੇਸ਼ ਕਰਨਗੇ। ਮੋਦੀ ਆਪਣੀ ਸਰਕਾਰ ਦੀ ਰਿਪੋਰਟ ਕਾਰਟ ਓਡੀਸਾ ਦੇ ਕਟਕ 'ਚ ਪੇਸ਼ ਕਰਨਗੇ। ਪੀ. ਐੈੱਮ. ਮੋਦੀ ਦੇ ਪ੍ਰੋਗਰਾਮ ਮੁਤਾਬਕ ਸ਼ਹਿਰ ਦੇ ਬਾਲੀਯਾਤਰਾ ਮੈਦਾਨ 'ਚ ਪੂਰੀ ਤਿਆਰੀਆਂ ਕਰ ਲਈਆਂ ਹਨ। ਜਿਥੇ ਉਹ ਜਨਸਭਾ ਨੂੰ ਸੰਬੋਧਿਤ ਕਰਨਗੇ।

PunjabKesari
ਅਗਲੀ ਚੋਣ ਰਣਨੀਤੀ ਦਾ ਐਲਾਨ ਕਰਨਗੇ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਟਕ ਵੱਲੋਂ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਿੱਲੀ ਤੋਂ ਅਗਲੀ ਚੋਣ ਰਣਨੀਤੀ ਦਾ ਐਲਾਨ ਕਰਨਗੇ। ਭਾਜਪਾ ਨੀਤ ਰਾਸ਼ਟਰੀ ਡੈਮੋਕ੍ਰੇਟਿਕ ਗੱਠਜੋੜ ਸਰਕਾਰ ਨੇ ਆਪਣੇ ਕਾਰਜਕਾਲ ਦੇ 4 ਸਾਲ ਪੂਰੇ ਕਰ ਲਏ ਹਨ। ਇਸ ਨਾਲ ਹੀ ਭਿਸ਼ਟਾਚਾਰ ਮੁਕਤ ਸ਼ਾਸ਼ਨ ਅਤੇ ਤੇਜ ਵਿਕਾਸ ਦੇ ਆਧਾਰ 'ਤੇ ਅਗਲੀਆਂ ਆਮ ਚੋਣਾਂ ਦੇ ਪ੍ਰਚਾਰ ਮੁਹਿੰਮ ਦਾ ਸ਼੍ਰੀਗਣੇਸ਼ ਕੀਤਾ। ਪਾਰਟੀ ਨੇ ਪਿਛਲੇ 48 ਮਹੀਨੇ ਦੇ ਕੰਮਕਾਜ ਦਾ ਖਾਕਾ ਪੇਸ਼ ਕੀਤਾ। ਨਾਲ ਹੀ ਸਾਫ ਨੀਯਤ-ਸਹੀ ਵਿਕਾਸ, ਮੋਦੀ ਸਰਕਾਰ ਫਿਰ ਇਕ ਵਾਰ ਨਵਾਂ ਨਾਅਰਾ ਬੁਲੰਦ ਕੀਤਾ। ਇਸ ਨਾਅਰੇ ਨੂੰ ਲੈ ਕੇ ਭਾਜਪਾ ਦੇਸ਼ਭਰ 'ਚ ਆਪਣੀ ਪ੍ਰਾਪਤੀਆਂ ਗਿਣਾਉਂਦੇ ਹੋਏ ਵੋਟ ਮੰਗਣ ਲਈ ਉੱਤਰੇਗੀ। ਇਸ ਨਾਲ ਹੀ ਦਾਅਵਾ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇਸ਼ ਦੇ 22 ਕਰੋੜ ਗਰੀਬਾਂ ਦੇ ਜੀਵਣ ਪੱਧਰ ਨੂੰ ਉੱਪਰ ਚੁੱਕਣ 'ਚ ਕਾਮਯਾਬ ਰਹੀ ਹੈ। ਪਾਰਟੀ ਅਗਲੀਆਂ ਆਮ ਚੋਣਾਂ 'ਚ 80 ਨਵੀਂ ਲੋਕਸਭਾ ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਹੈ। ਹਾਲਾਂਕਿ ਉਸ ਦਾ ਟਾਰਗੇਟ 120 ਸੀਟਾਂ ਦਾ ਹੈ। ਉਸ ਦੇ ਨਿਸ਼ਾਨੇ 'ਤੇ ਜਿਵੇਂ ਕਿ ਸਾਰੇ ਰਾਜ ਹਨ ਪਰ ਪੱਛਮੀ ਬੰਗਾਲ ਅਤੇ ਉਡੀਸਾ 'ਤੇ ਖਾਸ ਫੋਕਸ ਰਹੇਗਾ।


Related News