ਵਿਸ਼ਾਖਾਪਟਨਮ ਸਟੀਲ ਪਲਾਂਟ ''ਚ ਵਾਪਰਿਆ ਹਾਦਸਾ, 4 ਮਜ਼ਦੂਰ ਜ਼ਖ਼ਮੀ

Friday, Dec 18, 2020 - 11:16 PM (IST)

ਵਿਸ਼ਾਖਾਪਟਨਮ ਸਟੀਲ ਪਲਾਂਟ ''ਚ ਵਾਪਰਿਆ ਹਾਦਸਾ, 4 ਮਜ਼ਦੂਰ ਜ਼ਖ਼ਮੀ

ਹੈਦਰਾਬਾਦ - ਵਿਸ਼ਾਖਾਪਟਨਮ ਸਟੀਲ ਪਲਾਂਟ (ਵੀ.ਐੱਸ.ਪੀ.) ਦੀ ਸਟੀਲ ਮੈਲਟਿੰਗ ਸਰਾਪ-2 (ਐੱਸ.ਐੱਮ.ਐੱਸ.) ਵਿੰਗ ਵਿੱਚ ਸ਼ੁੱਕਰਵਾਰ ਨੂੰ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਚਾਰ ਮਜ਼ਦੂਰ ਜ਼ਖ਼ਮੀ ਹੋ ਗਏ। ਹਾਦਸਾ ਉਸ ਸਮੇਂ ਹੋਇਆ ਜਦੋਂ ਭਾਰੀ ਮਾਤਰਾ ਵਿੱਚ ਗਰਮ ਧਾਤ ਜ਼ਮੀਨ 'ਤੇ ਫੈਲ ਗਈ। ਜਿਸ ਦੇ ਚੱਲਦੇ ਇਹ ਮਜ਼ਦੂਰ ਝੁਲਸ ਗਏ। ਹਾਦਸੇ ਵਿੱਚ ਜ਼ਖ਼ਮੀ ਹੋਏ ਮਜ਼ਦੂਰਾਂ ਨੂੰ ਪਲਾਂਟ ਵਿੱਚ ਸਥਿਤ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਰਿਪੋਰਟਾਂ ਮੁਤਾਬਕ ਤਿੰਨ ਮਜ਼ਦੂਰ ਖ਼ਤਰੇ ਤੋਂ ਬਾਹਰ ਹਨ।
ਸ਼ਾਹ ਦੇ ਬੰਗਾਲ ਦੌਰੇ ਤੋਂ ਪਹਿਲਾਂ TMC 'ਚ ਅਸਤੀਫੋਂ ਦੀ ਝੜੀ, ਇੱਕ ਹੋਰ ਵਿਧਾਇਕ ਨੇ ਛੱਡੀ ਪਾਰਟੀ

ਰਾਸ਼ਟਰੀ ਇਸਪਾਤ ਨਿਗਮ ਲਿਮਟਿਡ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ, ਸਟੀਲ ਮੈਲਟਿੰਗ ਸਰਾਪ-2 ਗਰਮ ਲੋਹੇ ਨਾਲ ਭਰੇ ਕਨਵਰਟਰ ਫਿਸਲ ਗਏ। ਜਿਸ ਕਾਰਨ 50-60 ਟਨ ਪਿਘਲਿਆ ਹੋਇਆ ਲੋਹਾ ਜ਼ਮੀਨ 'ਤੇ ਫੈਲ ਗਿਆ। ਜਿਸ ਨਾਲ ਉੱਥੇ ਕੰਮ ਕਰ ਰਹੇ ਚਾਰ ਮਜ਼ਦੂਰ ਇਸ ਦੀ ਚਪੇਟ ਵਿੱਚ ਆ ਗਏ। ਤਿੰਨ ਵਰਕਰਾਂ ਨੂੰ ਮੁੱਢਲੀ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਜਦੋਂ ਕਿ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅੱਗ ਨੂੰ ਬੁਝਾ ਦਿੱਤਾ ਗਿਆ ਹੈ। ਹੋਰ ਦੋ ਕਨਵਰਟਰਾਂ ਨੇ ਫਿਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News