ਟਾਇਲਟ ਦੀ ਟੈਂਕੀ ਦਾ ਸ਼ਟਰ ਖੋਲ੍ਹਦੇ ਸਮੇਂ ਦਮ ਘੁੱਟਣ ਕਾਰਨ 4 ਮਜ਼ਦੂਰਾਂ ਦੀ ਮੌਤ
Wednesday, Aug 21, 2024 - 05:31 PM (IST)

ਪਟਨਾ - ਬਿਹਾਰ ਵਿਚ ਪਟਨਾ ਜ਼ਿਲ੍ਹੇ ਦੇ ਬਾੜ੍ਹ ਥਾਣਾ ਖੇਤਰ ਵਿਚ ਬੁੱਧਵਾਰ ਨੂੰ ਟਾਇਲਟ ਦੀ ਟੈਂਕੀ ਦਾ ਸ਼ਟਰ ਖੋਲ੍ਹਦੇ ਸਮੇਂ ਦਮ ਘੁੱਟਣ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਰਾਣਾ ਬਾਗ ਪਿੰਡ ਵਿਚ ਬਣੇ ਨਵੇਂ ਘਰ ਵਿਚ ਟਾਇਲਟ ਦਾ ਸ਼ਟਰ ਖੋਲ੍ਹਦੇ ਸਮੇਂ ਦਮ ਘੁੱਟਣ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ - ਸੜਕ 'ਤੇ ਖੜ੍ਹੇ ਟਰੱਕ ਨਾਲ ਜ਼ੋਰਦਾਰ ਟਕਰਾਈ ਤੇਜ਼ ਰਫ਼ਤਾਰ ਕਾਰ, ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ
ਸੂਤਰਾਂ ਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਗੋਪਾਲ ਰਾਮ (28), ਬਿੱਟੂ ਕੁਮਾਰ (30), ਝੂੰਝੂਨੁ ਰਾਮ (25) ਅਤੇ ਪਵਨ ਰਾਮ (26) ਦੇ ਰੂਪ ਵਿਚ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸੁਪਰੀਮ ਕੋਰਟ ਦੇ ਫ਼ੈਸਲੇ ਦੇ ਵਿਰੋਧ 'ਚ 21 ਅਗਸਤ ਨੂੰ 'ਭਾਰਤ ਬੰਦ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8