ਕਸ਼ਮੀਰ : ਕੁਲਗਾਮ ''ਚ ਸੁਰੱਖਿਆ ਦਸਤਿਆਂ ਵਲੋਂ 4 ਅੱਤਵਾਦੀ ਢੇਰ

Monday, Apr 27, 2020 - 12:36 AM (IST)

ਕਸ਼ਮੀਰ : ਕੁਲਗਾਮ ''ਚ ਸੁਰੱਖਿਆ ਦਸਤਿਆਂ ਵਲੋਂ 4 ਅੱਤਵਾਦੀ ਢੇਰ

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਐਤਵਾਰ ਨੂੰ ਸੁਰੱਖਿਆ ਦਸਿਤਆਂ ਨਾਲ ਹੋਏ ਹਮਲੇ 'ਚ ਚਾਰ ਅੱਤਵਾਦੀ ਮਾਰੇ ਗਏ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਦੇਵਸਰ ਇਲਾਕੇ 'ਚ ਐਤਵਾਰ ਦੀ ਸ਼ਾਮ ਨੂੰ ਸੁਰੱਖਿਆ ਦਸਿਤਆਂ ਦੇ ਗਸ਼ਤ ਪਾਰਟੀ 'ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਦਸਿਤਆਂ ਦੀ ਜਵਾਬੀ ਕਾਰਵਾਈ 'ਚ ਦੋ ਅੱਤਵਾਦੀ ਮਾਰੇ ਗਏ। ਅਧਿਕਾਰੀ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਹੋਣੀ ਅਜੇ ਬਾਕੀ ਹੈ।
ਮੁਕਾਬਲੇ ਦੌਰਾਨ ਸੁਰੱਖਿਆ ਦਸਿਤਆਂ ਅਤੇ ਅੱਤਵਾਦੀਆਂ ਵਿਚਾਲੇ ਲਗਾਤਾਰ ਗੋਲੀਬਾਰੀ ਹੋਈ। ਸੁਰੱਖਿਆ ਦਸਿਤਆਂ ਨੇ ਪਹਿਲੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਉਸ ਤੋਂ ਬਾਅਦ ਵੀ ਦੋਵੇਂ ਪਾਸੇ ਤੋਂ ਗੋਲੀਬਾਰੀ ਜਾਰੀ ਰਹੀ। ਸੁਰੱਖਿਆ ਬੱਲਾਂ ਨੂੰ ਇਲਾਕੇ 'ਚ ਦੋ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਹੈ। ਇਲਾਕੇ 'ਚ ਖੋਜ ਮੁਹਿੰਮ ਚਲਾਈ ਗਈ, ਜਿਸ ਤੋਂ ਬਾਅਦ ਦੋ ਹੋਰ ਅੱਤਵਾਦੀ ਮਾਰ ਦਿੱਤੇ ਗਏ।

PunjabKesari


author

KamalJeet Singh

Content Editor

Related News