ਇੰਦੌਰ 'ਚ ਡਿੱਗੀ ਚਾਰ ਮੰਜਿਲਾਂ ਇਮਾਰਤ, 9 ਦੀ ਮੌਤ

04/01/2018 3:12:02 AM

ਇੰਦੌਰ—ਮੱਧ ਪ੍ਰਦੇਸ਼ ਦੇ ਇੰਦੌਰ 'ਚ ਦੇ ਛੋਟੀਗਵਾਲ ਟੋਲੀ ਥਾਣਾ ਖੇਤਰ ਦੇ ਨਸੀਆ ਰੋਡ 'ਤੇ ਸ਼ਨੀਵਾਰ ਨੂੰ ਇਕ ਚਾਰ ਮੰਜਿਲਾਂ ਇਮਾਰਤ ਢਹਿ ਗਈ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਜ਼ਖਮੀ ਹੋ ਗਏ ਹਨ। ਹਾਲੇ ਤਕ ਮਲਬੇ ਥੱਲਿਓਂ 9 ਲੋਕਾਂ ਦੀਆਂ ਲਾਸ਼ਾਂ ਨੂੰ ਕੱਢਿਆ ਗਿਆ ਹੈ। ਇਹ ਹਾਦਸਾ ਸਰਵਾਤੇ ਬੱਸ ਅੱਡੇ ਕੋਲ ਹੋਇਆ। ਰਾਹਤ ਅਤੇ ਬਚਾਅ ਕੰਮ ਚਾਲੂ ਹੈ। 

ਮ੍ਰਿਤਕਾਂ 'ਚ ਫਿਲਹਾਲ ਸੱਤਿਆਨਾਰਾਇਨ (60) ਨਿਵਾਸੀ ਲੁਨੀਆਪੁਰਾ ਅਤੇ ਹਰੀਸ਼ ਸੋਨੀ (70) ਦੀ ਪਛਾਣ ਹੋ ਸਕੀ ਹੈ। ਬਾਕੀ ਮ੍ਰਿਤਕਾਂ ਦੀ ਹਾਲੇ ਪਛਾਣ ਨਹੀਂ ਹੋਈ ਹੈ।ਇੰਦੌਰ ਡਿਵੀਜ਼ਨਲ ਕਮਿਸ਼ਨਰ ਸੰਜੇ ਦੁਬੇ ਨੇ ਦੱਸਿਆ ਇਹ ਹਾਦਸਾ ਰਾਤ ਨੂੰ ਲਗਭਗ 9.30 ਹੋਇਆ।ਚਸ਼ਮਦੀਦ ਗਵਾਹਾਂ ਅਨੁਸਾਰ ਇਕ ਕਾਰ ਇਸ ਪੁਰਾਣੀ ਇਮਾਰਤ ਦੇ ਇਕ ਹਿੱਸੇ ਨਾਲ ਟਕਰਾਈ ਅਤੇ ਉਸ ਤੋਂ ਬਾਅਦ ਇਮਾਰਤ ਦੇ ਹਿੱਸੇ ਡਿੱਗਣੇ ਸ਼ੁਰੂ ਹੋ ਗਏ। ਨੇੜੇ ਹੀ ਇਕ ਵੱਡਾ ਬੱਸ ਅੱਡਾ ਹੋਣ ਅਤੇ ਨੇੜੇ-ਤੇੜੇ ਬਹੁਤ ਦੁਕਾਨਾਂ ਹੋਣ ਨਾਲ ਇੱਥੇ ਬਹੁਤ ਭੀੜ ਸੀ। ਪੁਲਸ ਅਨੁਸਾਰ ਹਾਲੇ ਤਕ ਇਹ ਪਤਾ ਨਾਲ ਲਗਾਇਆ ਜਾ ਸਕਿਆ ਹੈ ਕਿ ਹਾਦਸੇ ਦੌਰਾਨ ਹੋਟਲ 'ਚ ਕਿੰਨੇ ਲੋਕ ਮੌਜੂਦ ਸਨ। 
 


ਹਾਦਸੇ ਤੋਂ ਤੁਰੰਤ ਬਾਅਦ ਪੁਲਸ ਅਤੇ ਫਾਇਰ ਬ੍ਰਿਗੇਡ ਘਟਨਾ ਵਾਲੀ ਜਗ੍ਹਾ ਪਹੁੰਚੀ ਅਤੇ ਮਲਬੇ ਥੱਲਿਓਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮਸ਼ੀਨਾਂ ਨਾਲ ਹੀ ਵੱਡੀ ਗਿਣਤੀ 'ਚ ਲੋਕ ਵੀ ਰਾਹਤ ਕੰਮਾਂ 'ਚ ਲੱਗੇ ਹੋਏ ਹਨ।


Related News