ਸਰਹੱਦ ਪਾਰ ਤੋਂ ਡਰੋਨ ਰਾਹੀਂ ਫਿਰ ਆਏ 53 ਕਰੋੜ ਦੀ ਹੈਰੋਇਨ ਦੇ 4 ਪੈਕੇਟ
Saturday, Aug 05, 2023 - 12:29 PM (IST)
ਬੀਕਾਨੇਰ (ਪ੍ਰੇਮ)- ਭਾਰਤ-ਪਾਕਿ ਬਾਰਡਰ ਦੇ ਨਾਲ ਲੱਗਦੇ ਇਕ ਖੇਤ ਵਿਚ ਸਰਹੱਦ ਪਾਰ ਤੋਂ ਫਿਰ ਡਰੋਨ ਰਾਹੀਂ 53 ਕਰੋੜ ਦੀ ਹੈਰੋਇਨ ਦੇ 4 ਪੈਕੇਟ ਬੀ.ਐੱਸ.ਐੱਫ. ਸੁੱਟੇ ਗਏ ਤਾਂ ਬੀ.ਐੱਸ.ਐੱਫ. ਜਵਾਨਾਂ ਨੇ ਡਰੋਨ ’ਤੇ ਫਾਇਰਿੰਗ ਕੀਤੀ ਅਤੇ ਪੈਕੇਟ ਬਰਾਮਦ ਕਰ ਲਏ। ਇਸ ਤੋਂ ਬਾਅਦ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ। ਖੇਤ ਵਿਚ ਪਿਛਲੀ (ਵੀਰਵਾਰ ਦੀ) ਰਾਤ 3 ਅਤੇ ਸ਼ੁੱਕਰਵਾਰ ਸਵੇਰੇ ਇਕ ਪੈਕੇਟ ਤੋਂ ਹੈਰੋਇਨ ਬਰਾਮਦ ਕੀਤੀ ਗਈ। ਸ਼੍ਰੀਗੰਗਾਨਗਰ ਦੇ ਸ਼੍ਰੀਕਰਨਪੁਰ ਇਲਾਕੇ ਵਿਚ ਵੀਰਵਾਰ ਦੇਰ ਰਾਤ ਪਾਕਿਸਤਾਨ ਵਲੋਂ ਇਕ ਵਾਰ ਫਿਰ ਸਮੱਗਲਿੰਗ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ : ਨੂਹ ਹਿੰਸਾ ਦੇ ਸੰਬੰਧ 'ਚ 200 ਤੋਂ ਵੱਧ ਗ੍ਰਿਫ਼ਤਾਰ, 102 FIR ਦਰਜ : ਅਨਿਲ ਵਿਜ
ਬੀ.ਐੱਸ.ਐੱਫ. ਜਵਾਨਾਂ ਨੂੰ ਗਸ਼ਤ ਦੌਰਾਨ ਵੀਰਵਾਰ ਦੇਰ ਰਾਤ ਡਰੋਨ ਦੀ ਆਵਾਜ਼ ਸੁਣਾਈ ਪਈ। ਜਵਾਨਾਂ ਨੇ ਆਵਾਜ਼ ਦੀ ਦਿਸ਼ਾ ਵਿਚ ਫਾਇਰ ਕੀਤਾ। ਡਰੋਨ ਦੀ ਐਕਟੀਵਿਟੀ ਬੰਦ ਹੋਣ ’ਤੇ ਜਵਾਨਾਂ ਨੇ ਸਰਜ ਆਪ੍ਰੇਸ਼ਨ ਸ਼ੁਰੂ ਕੀਤਾ। ਜਵਾਨਾਂ ਨੇ ਸਵੇਰੇ ਵਾਪਸ ਖੇਤ ਵਿਚ ਤਲਾਸ਼ੀ ਲਈ ਅਤੇ ਇਕ ਪੈਕੇਟ ਬਰਾਮਦ ਕੀਤਾ। ਚਾਰਾਂ ਪੈਕੇਟਾਂ ਤੋਂ 10.85 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 53 ਕਰੋੜ ਰੁਪਏ ਆਂਕੀ ਗਈ ਹੈ। ਬੀ ਐੱਸ.ਐੱਫ. ਹੁਣ ਜਾਂਚ ਲਈ ਸਬੰਧਤ ਏਜੰਸੀ ਨੂੰ ਹੈਰੋਇਨ ਸੌਂਪੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8