ਸੁਪਰੀਮ ਕੋਰਟ 'ਚ 4 ਨਵੇਂ ਜੱਜਾਂ ਨੇ ਚੁੱਕੀ ਸਹੁੰ, ਕੁੱਲ ਗਿਣਤੀ ਹੋਈ 34

09/23/2019 11:36:25 AM

ਨਵੀਂ ਦਿੱਲੀ— ਸੁਪਰੀਮ ਕੋਰਟ 'ਚ ਸੋਮਵਾਰ ਨੂੰ 4 ਨਵੇਂ ਜੱਜਾਂ ਨੇ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ 'ਚ ਜੱਜਾਂ ਦੀ ਕੁੱਲ ਗਿਣਤੀ 34 ਹੋ ਗਈ ਹੈ, ਜੋ ਕਿ ਪਹਿਲਾਂ 31 ਸੀ। ਜਿਨ੍ਹਾਂ ਜੱਜਾਂ ਨੇ ਸਹੁੰ ਚੁੱਕੀ ਹੈ, ਉਨ੍ਹਾਂ 'ਚ—ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕ੍ਰਿਸ਼ਨ ਮੁਰਾਰੀ, ਹਿਮਾਚਲ ਪ੍ਰਦੇਸ਼ ਦੇ ਚੀਫ ਜਸਟਿਸ ਵੀ. ਰਾਮਾਸੁਬਰਮਣੀਅਨ, ਰਾਜਸਥਾਨ ਹਾਈ ਕੋਰਟ ਦੇ ਚੀਫ ਜਸਟਿਸ ਐੱਸ. ਰਵਿੰਦਰ ਭੱਟ ਅਤੇ ਕੇਰਲ ਹਾਈ ਕੋਰਟ ਦੇ ਚੀਫ ਜਸਟਿਸ ਰਿਸ਼ੀਕੇਸ਼ ਰਾਏ ਹਨ।
ਇੱਥੇ ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ ਹਾਲ ਹੀ 'ਚ ਸੁਪਰੀਮ ਕੋਰਟ 'ਚ ਵਧਾਏ ਗਏ ਅਹੁਦਿਆਂ ਨਾਲ ਹੀ ਜੱਜਾਂ ਦੀ ਸੇਵਾਮੁਕਤ ਨਾਲ ਖਾਲੀ ਹੋਏ ਅਹੁਦਿਆਂ 'ਤੇ ਇਨ੍ਹਾਂ 4 ਨਵੇਂ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ। ਕੇਂਦਰ ਦੇ ਬੁੱਧਵਾਰ ਨੂੰ 4 ਜੱਜਾਂ ਦੇ ਨਾਂਵਾਂ ਨੂੰ ਮਨਜ਼ੂਰੀ ਦਿੱਤੀ ਸੀ। ਸੁਪਰੀਮ ਕੋਰਟ ਦੀ ਕੋਲੇਜੀਅਮ ਨੇ ਬੀਤੀ 30 ਅਗਸਤ ਨੂੰ ਇਨ੍ਹਾਂ 4 ਜੱਜਾਂ ਦੇ ਨਾਂਵਾਂ ਦੀ ਸਿਫਾਰਿਸ਼ ਭੇਜੀ ਸੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵਿਚ ਜੱਜਾਂ ਦੀ ਕੁੱਲ ਗਿਣਤੀ 10 ਫੀਸਦੀ ਵਧਾਏ ਜਾਣ ਨੂੰ ਲੈ ਕੇ ਬਿੱਲ ਲੋਕ ਸਭਾ ਅਤੇ ਰਾਜ ਸਭਾ 'ਚ ਪਿਛਲੇ ਦਿਨੀਂ ਪਾਸ ਕਰ ਦਿੱਤਾ ਗਿਆ ਸੀ।


Tanu

Content Editor

Related News