ਹਿਜ਼ਬੁਲ ਦੇ 4 ਅੱਤਵਾਦੀ ਮਨੀ ਲਾਂਡਰਿੰਗ ਮਾਮਲੇ ’ਚ ਦੋਸ਼ੀ ਕਰਾਰ

Saturday, Feb 04, 2023 - 01:06 PM (IST)

ਹਿਜ਼ਬੁਲ ਦੇ 4 ਅੱਤਵਾਦੀ ਮਨੀ ਲਾਂਡਰਿੰਗ ਮਾਮਲੇ ’ਚ ਦੋਸ਼ੀ ਕਰਾਰ

ਨਵੀਂ ਦਿੱਲੀ (ਭਾਸ਼ਾ)- ਹਿਜ਼ਬੁਲ ਮੁਜਾਹੀਦੀਨ ਨਾਲ ਜੁੜੇ 4 ਲੋਕਾਂ ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਇਕ ਅਦਾਲਤ ਦੇ ਸਾਹਮਣੇ ਜੰਮੂ ਕਸ਼ਰਮੀ ਪ੍ਰਭਾਵਿਤ ਰਾਹਤ ਟਰੱਸਟ ਟੈਰਰ ਫੰਡਿੰਗ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਆਪਣਾ ਦੋਸ਼ ਸਵੀਕਾਰ ਕਰ ਲਿਆ। ਦੋਸ਼ੀਆਂ ਵਿਚ ਮੁਹੰਮਦ ਸ਼ਫੀ ਸ਼ਾਹ, ਤਾਲਿਬ ਲਾਲੀ, ਮੁਜ਼ੱਫਰ ਅਹਿਮਦ ਡਾਰ ਤੇ ਮੁਸ਼ਤਾਕ ਅਹਿਮਦ ਲੋਨ ਹਨ। ਦੋਸ਼ੀਆਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੇ ਟ੍ਰਾਇਲ ਸਬੰਧੀ ਕੋਈ ਦਾਅਵਾ ਨਹੀਂ ਕੀਤਾ ਅਤੇ ਈ.ਡੀ. ਵੱਲੋਂ ਉਨ੍ਹਾਂ ਖਿਲਾਫ ਲਾਏ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਅਦਾਲਤ 16 ਫਰਵਰੀ ਨੂੰ ਚਾਰਾਂ ਅੱਤਵਾਦੀਆਂ ਦੀ ਸਜ਼ਾ ’ਤੇ ਬਹਿਸ ਅਤੇ ਅਗਲੀ ਕਾਰਵਾਈ ਲਈ ਸੁਣਵਾਈ ਕਰੇਗੀ। 

ਜੱਜ ਨੇ ਕਿਹਾ,''ਪ੍ਰਕਿਰਿਆ ਨੂੰ ਸਮਝਾਉਣ ਤੋਂ ਬਾਅਦ ਦੋਸ਼ੀਆਂ ਨੇ ਆਪਣਾ ਅਪਰਾਧ ਕਬੂਲ ਕੀਤਾ ਹੈ। ਸਾਰੇ ਦੋਸ਼ੀਆਂ ਦਾ ਪ੍ਰਤੀਨਿਧੀਤੱਵ ਉਨ੍ਹਾਂ ਦੇ ਵਕੀਲਾਂ ਨੇ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰਕਿਰਿਆ ਅਤੇ ਅਪਰਾਧ ਕਬੂਲ ਕਰਨ ਦੇ ਨਤੀਜਿਆਂ ਤੋਂ ਜਾਣੂੰ ਕਰਵਾਇਆ।'' ਏਜੰਸੀ ਵਲੋਂ ਪੇਸ਼ ਐਡਵੋਕੇਟ ਅਲੀ ਖਾਨ ਨੇ ਵੀ ਅਦਾਲਤ ਨੂੰ ਦੱਸਿਆ ਸੀ ਕਿ ਈ.ਡੀ. ਨੇ ਦੋਸ਼ੀ ਵਿਅਕਤੀਆਂ ਦੀਆਂ ਕਸ਼ਮੀਰ 'ਚ ਕਈ ਜਾਇਦਾਦਾਂ ਕੁਰਕ ਕੀਤੀਆਂ ਸਨ। 


author

DIsha

Content Editor

Related News