‘ਜਿਓ ਆਟਾ’ ਵੇਚਣ ’ਤੇ ਗੁਜਰਾਤ ਦੀ ਕੰਪਨੀ ਦੇ 4 ਲੋਕ ਗਿ੍ਰਫਤਾਰ
Thursday, Jan 21, 2021 - 08:40 PM (IST)
ਸੂਰਤ : ਗੁਜਰਾਤ ਦੇ ਸੂਰਤ ’ਚ ਪੁਲਸ ਨੇ ਰਿਲਾਇੰਸ ਜਿਓ ਦੇ ਟ੍ਰੇਡਮਾਰਕ ਦੀ ਗੈਰਕਾਨੂੰਨੀ ਵਰਤੋਂ ਕਰਨ ਦੇ ਮਾਮਲੇ ’ਚ 4 ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ। ਦੋਸ਼ੀ ਜਿਓ ਟ੍ਰੇਡਮਾਰਕ ਦੀ ਗੈਰ-ਕਾਨੂੰਨੀ ਵਰਤੋਂ ਕਣਕ ਦਾ ਆਟਾ ਵੇਚਣ ਦੇ ਲਈ ਕਰਦੇ ਸਨ। ਬੁੱਧਵਾਰ ਨੂੰ ਕੰਪਨੀ ਵਲੋਂ ਮਿਲੀ ਇਕ ਸ਼ਿਕਾਇਤ ਦੇ ਆਧਾਰ ’ਤੇ ਸ਼ਹਿਰ ਤੋਂ ਇਹ ਗਿ੍ਰਫਤਾਰੀਆਂ ਕੀਤੀਆਂ ਗਈਆਂ।
ਸ਼ਿਕਾਇਤ ਸੀ ਕਿ ਰਾਧਾਕ੍ਰਿਸ਼ਨ ਟ੍ਰੇਡਲਿਕ ਨਾਂ ਦੀ ਕੰਪਨੀ ਜਿਓ ਟ੍ਰੇਡਮਾਰਕ ਦਾ ਉਪਯੋਗ ਕਰ ਆਟਾ ਵੇਚ ਰਹੀ ਹੈ। ਐੱਫ. ਆਈ. ਆਰ. ’ਚ ਕਿਹਾ ਗਿਆ ਹੈ ਕਿ 8 ਜਨਵਰੀ ਨੂੰ ਇਕ ਸਮਾਚਾਰ ਚੈਨਲ ’ਤੇ ਇਕ ਖਬਰ ਦਿਖਾਈ ਗਈ ਸੀ, ਜਿਸ ਦੀ ਹੈਡਲਾਈਨ ਸੀ ‘ਜਿਓ ਡਾਟਾ ਦੇ ਬਾਅਦ ਜਿਓ ਦਾ ਆਟਾ’। ਪਤਾ ਚੱਲਿਆ ਕਿ ਸੂਰਤ ਦੀ ਰਾਧਾਕ੍ਰਿਸ਼ਨ ਟ੍ਰੇਡਲਿੰਕ ਕੰਪਨੀ ਆਪਣੀ ਆਟੇ ਦੀਆਂ ਬੋਰੀਆਂ ’ਤੇ ਜਿਓ ਦਾ ਲੋਗੋ ਲਗਾ ਕੇ ਆਟਾ ਵੇਚ ਰਹੀ ਸੀ। ਐੱਫ. ਆਈ. ਆਰ. ’ਚ ਕਿਹਾ ਗਿਆ ਕਿ ਰਿਲਾਇੰਸ ਇੰਡਸਟਰੀਜ਼ ਦੀ ਜਿਓ ਜਾਂ ਕੋਈ ਵੀ ਹੋਰ ਕੰਪਨੀ ਕਿਸੇ ਵੀ ਤਰ੍ਹਾਂ ਦੇ ਖੇਤੀਬਾੜੀ ਉਤਪਾਦ ਦੀ ਵਿਕਰੀ ਨਹੀਂ ਕਰਦੀ। ਇਨ੍ਹਾਂ ਸਾਰਿਆਂ ਲੋਕਾਂ ਨੇ ਆਪਣੇ ਵਿੱਤੀ ਲਾਭ ਦੇ ਲਈ ਜਿਓ ਦੇ ਟ੍ਰੇਡਮਾਰਕ ਦੀ ਦੁਰਵਰਤੋਂ ਕੀਤੀ ਹੈ।