ਭਿਆਨਕ ਹਾਦਸੇ 4 ਦੋਸਤਾਂ ਦੀ ਇਕੱਠਿਆਂ ਮੌਤ, ਪਲਟੀਆਂ ਖਾਂਦੀ ਕਾਰ ਦੇ ਉੱਡੇ ਪਰਖੱਚੇ

Tuesday, Oct 01, 2024 - 06:38 PM (IST)

ਨੋਇਡਾ : ਨੋਇਡਾ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ, ਜਦਕਿ ਉਨ੍ਹਾਂ ਦਾ ਇੱਕ ਦੋਸਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਹ ਸਾਰੇ ਦੋਸਤ ਦਿੱਲੀ ਤੋਂ ਨੋਇਡਾ ਘੁੰਮਣ ਲਈ ਆਏ ਸਨ ਅਤੇ ਦੇਰ ਰਾਤ ਖਾਣਾ ਖਾਣ ਤੋਂ ਬਾਅਦ ਵਾਪਸ ਦਿੱਲੀ ਪਰਤ ਰਹੇ ਸਨ ਕਿ ਉਨ੍ਹਾਂ ਦੀ ਕਾਰ ਨੂੰ ਮਾਲ ਨਾਲ ਭਰੀ ਟਰੈਕਟਰ-ਟਰਾਲੀ ਨੇ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ - 9 ਸੂਬਿਆਂ 'ਚ ਭਾਰੀ ਮੀਂਹ ਦਾ ਯੈਲੋ ਅਲਰਟ, IMD ਦੀ ਤਾਜ਼ਾ ਜਾਣਕਾਰੀ

ਇਹ ਹਾਦਸਾ ਸੈਕਟਰ-24 ਥਾਣਾ ਖੇਤਰ ਦੀ 12-11 ਸਿੰਗਲ ਰੋਡ 'ਤੇ ਸ਼ਿਵਾਨੀ ਫਰਨੀਚਰ ਸ਼ੋਅਰੂਮ ਨੇੜੇ ਵਾਪਰਿਆ ਹੈ। ਹਾਦਸਾ ਰਾਤ ਕਰੀਬ 2 ਵਜੇ ਉਸ ਸਮੇਂ ਵਾਪਰਿਆ, ਜਦੋਂ ਨੌਜਵਾਨ ਦੀ ਆਲਟੋ ਕਾਰ ਨੂੰ ਗ਼ਲਤ ਦਿਸ਼ਾ ਤੋਂ ਆ ਰਹੇ ਤੇਜ਼ ਰਫ਼ਤਾਰ ਟਰੈਕਟਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪਲਟੀਆਂ ਮਾਰਦੀ ਹੋਈ ਪਲਟ ਗਈ। ਇਸ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਚੌਥੇ ਨੌਜਵਾਨ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ਤੋਂ ਬਾਅਦ ਦੋਸ਼ੀ ਟਰੈਕਟਰ-ਟਰਾਲੀ ਚਾਲਕ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ ਇਸ ਪਿੰਡ 'ਚ ਮੁੰਡੇ ਕਰਦੇ ਨੇ 2 ਵਿਆਹ, ਭੈਣਾਂ ਵਾਂਗ ਰਹਿੰਦੀਆਂ ਸੌਂਕਣਾਂ, ਹੈਰਾਨ ਕਰ ਦੇਵੇਗੀ ਪੂਰੀ ਖ਼ਬਰ

ਦੱਸ ਦੇਈਏ ਕਿ ਇਸ ਹਾਦਸੇ ਵਿੱਚ ਮਰਨ ਵਾਲੇ ਨੌਜਵਾਨਾਂ ਦੀ ਪਛਾਣ ਮੋਹਿਤ, ਵਿਸ਼ਾਲ, ਮਨੀਸ਼ ਅਤੇ ਹਿਮਾਂਸ਼ੂ ਸਾਰੇ ਵਾਸੀ ਨਿਊ ਕੋਡਾਲੀ ਪਾਕੇਟ ਏ-2 ਦਿੱਲੀ ਵਜੋਂ ਹੋਈ ਹੈ। ਉਨ੍ਹਾਂ ਦੇ ਪੰਜਵੇਂ ਦੋਸਤ ਉੱਤਮ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀ ਨੌਜਵਾਨ ਵਲੋਂ ਪੁਲਸ ਨੂੰ ਆਪਣੇ ਬਿਆਨ ਦਰਜ ਕਰਵਾਏ ਗਏ ਹਨ। ਉੱਤਮ ਅਨੁਸਾਰ ਟਰੈਕਟਰ ਗਲਤ ਦਿਸ਼ਾ ਤੋਂ ਆ ਰਿਹਾ ਸੀ, ਜਿਸ 'ਤੇ ਉੱਚੀ ਆਵਾਜ਼ ਵਿੱਚ ਸੰਗੀਤ ਚੱਲ ਰਿਹਾ ਸੀ। ADCP ਮਨੀਸ਼ ਮਿਸ਼ਰਾ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਦੋਸ਼ੀ ਟਰੈਕਟਰ ਚਾਲਕ ਦੀ ਭਾਲ ਜਾਰੀ ਹੈ। ਪੁਲਸ ਨੇ ਉੱਤਮ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ਹਾਏ ਓ ਰੱਬਾ! ਟੀਚਰ ਨੇ ਕੁੱਟ-ਕੁੱਟ ਪਾੜ 'ਤਾ ਕੰਨ ਦਾ ਪਰਦਾ, 5ਵੀਂ ਦੇ ਵਿਦਿਆਰਥੀ ਦੀ ਹਾਲਤ ਗੰਭੀਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News