ਭਿਆਨਕ ਹਾਦਸੇ ’ਚ ਮੋਟਰਸਾਈਕਲ ਨੂੰ ਲੱਗੀ ਅੱਗ, ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

06/06/2022 1:06:16 PM

ਇੰਦੌਰ(ਬਿਊਰੋ)- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿਚ ਇਕ ਛੋਟੀ ਮਾਲਵਾਹਕ ਗੱਡੀ ਨਾਲ ਹੋਈ ਭਿਆਨਕ ਟੱਕਰ ਵਿਚ ਮੋਟਰਸਾਈਕਲ ਸਵਾਰ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿਚ 25 ਸਾਲਾ ਔਰਤ, ਉਸ ਦਾ ਸੱਤ ਮਹੀਨੇ ਦਾ ਬੇਟਾ ਅਤੇ 8 ਸਾਲ ਦੀ ਧੀ ਸ਼ਾਮਲ ਹੈ। ਸਿਮਰੋਲ ਪੁਲਸ ਸਟੇਸ਼ਨ ਇੰਚਾਰਜ ਭਦੌਰੀਆ ਨੇ ਦੱਸਿਆ ਕਿ ਇਹ ਭਿਆਨਕ ਘਟਨਾ ਐਤਵਾਰ ਸ਼ਾਮ ਨੂੰ ਇੰਦੌਰ-ਖੰਡਵਾ ਰੋਡ 'ਤੇ ਵਾਪਰੀ, ਜਦੋਂ ਇਕ ਛੋਟੇ ਮਾਲਵਾਹਕ ਵਾਹਨ ਨਾਲ ਆਹਮੋ-ਸਾਹਮਣੇ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਮੋਟਰਸਾਈਕਲ ਨੂੰ ਅੱਗ ਲੱਗ ਗਈ।

ਭਦੌੜੀਆ ਮੁਤਾਬਕ ਮੋਟਰਸਾਈਕਲ ਸਵਾਰ ਲੋਕੇਸ਼ ਮਕਵਾਣਾ (20) ਨੇ ਅੱਗ ਦੀਆਂ ਲਪਟਾਂ ’ਚ ਆ ਕੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦਕਿ ਟੱਕਰ ਤੋਂ ਬਾਅਦ ਉਸ ਦੀ ਭੈਣ ਪੂਜਾ (25) ਅਤੇ ਉਸ ਦੇ ਦੋ ਬੱਚੇ ਸੜਕ 'ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ। ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਪੂਜਾ ਨੇ ਨੇੜਲੇ ਮਹੂ ਕਸਬੇ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਆਖਰੀ ਸਾਹ ਲਿਆ, ਜਦਕਿ ਉਸ ਦੇ ਬੇਟੇ ਜਯ ਅਤੇ ਬੇਟੀ ਉਮੀ ਨੂੰ ਇੰਦੌਰ ਦੇ ਹਸਪਤਾਲ 'ਚ ਭੇਜਿਆ ਗਿਆ ਪਰ ਭਿਆਨਕ ਹਾਦਸੇ 'ਚ ਗੰਭੀਰ ਜ਼ਖਮੀ ਹੋਣ ਕਾਰਨ ਦੋਵੇਂ ਬੱਚਿਆਂ ਨੇ ਵੀ ਦਮ ਤੋੜ ਦਿੱਤਾ। ਭਦੌਰੀਆ ਮੁਤਾਬਕ ਹਾਦਸੇ ਤੋਂ ਬਾਅਦ ਡਰਾਈਵਰ ਆਪਣੀ ਮਾਲਵਾਹਕ ਗੱਡੀ ਨੂੰ ਲਵਾਰਿਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।  ਉਸਦੀ ਤਲਾਸ਼ ਜਾਰੀ ਹੈ।


Tanu

Content Editor

Related News