ਅੰਬਾਲਾ-ਨਰਵਾਨਾ ਬ੍ਰਾਂਚ ਤੋਂ ਬਰਾਮਦ ਹੋਈਆਂ 4 ਲਾਸ਼ਾਂ, ਕਾਰ ਸਮੇਤ ਨਹਿਰ 'ਚ ਡੁੱਬੇ ਪਤੀ-ਪਤਨੀ ਅਤੇ ਬੱਚੇ

Tuesday, Dec 06, 2022 - 11:57 AM (IST)

ਅੰਬਾਲਾ-ਨਰਵਾਨਾ ਬ੍ਰਾਂਚ ਤੋਂ ਬਰਾਮਦ ਹੋਈਆਂ 4 ਲਾਸ਼ਾਂ, ਕਾਰ ਸਮੇਤ ਨਹਿਰ 'ਚ ਡੁੱਬੇ ਪਤੀ-ਪਤਨੀ ਅਤੇ ਬੱਚੇ

ਅੰਬਾਲਾ- ਸ਼ਹਿਰ 'ਚ ਨਰਵਾਣਾ ਬ੍ਰਾਂਚ 'ਚੋਂ ਇੱਕੋ ਪਰਿਵਾਰ ਦੇ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਜਿਸ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਮਰਨ ਵਾਲਿਆਂ 'ਚ ਪਤੀ-ਪਤਨੀ ਅਤੇ ਦੋ ਬੱਚੇ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਪਰਿਵਾਰ ਕਾਰ ਸਮੇਤ ਨਹਿਰ 'ਚ ਡਿੱਗ ਗਈ ਸੀ। ਹਾਲਾਂਕਿ ਅਜੇ ਤੱਕ ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।

PunjabKesari
ਹਾਦਸੇ ਦੇ ਕਾਰਨਾਂ ਨੂੰ ਲੈ ਕੇ ਜਾਂਚ ਕਰ ਰਹੀ ਹੈ ਪੁਲਸ 
ਜਾਣਕਾਰੀ ਅਨੁਸਾਰ ਮ੍ਰਿਤਕ ਪਰਿਵਾਰ ਟਿਵਾਣਾ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਕਾਰ ਸਮੇਤ ਨਹਿਰ 'ਚ ਡਿੱਗ ਗਿਆ ਸੀ। ਪਾਣੀ 'ਚ ਡੁੱਬਣ ਕਾਰਨ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਹੈ। ਪੁਲਸ ਨੇ ਚਾਰਾਂ ਦੀਆਂ ਲਾਸ਼ਾਂ ਵੀ ਬਰਾਮਦ ਕਰ ਲਈਆਂ ਹਨ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰ ਨਹਿਰ 'ਚ ਕਿਉਂ ਡਿੱਗੀ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 

ਨੋਟ-ਇਸ ਖਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
 


author

Aarti dhillon

Content Editor

Related News