ਆਂਧਰਾ ਪ੍ਰਦੇਸ਼ ''ਚ ਸਿਲੰਡਰ ਫਟਣ ਨਾਲ ਡਿੱਗੀ ਗੁਆਂਢੀਆਂ ਦੀ ਕੰਧ, 4 ਲੋਕਾਂ ਦੀ ਮੌਤ

Saturday, May 28, 2022 - 11:22 AM (IST)

ਆਂਧਰਾ ਪ੍ਰਦੇਸ਼ ''ਚ ਸਿਲੰਡਰ ਫਟਣ ਨਾਲ ਡਿੱਗੀ ਗੁਆਂਢੀਆਂ ਦੀ ਕੰਧ, 4 ਲੋਕਾਂ ਦੀ ਮੌਤ

ਅਨੰਤਪੁਰ: ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿਚ ਸ਼ਨੀਵਾਰ ਯਾਨੀ ਕਿ ਅੱਜ ਇਕ ਗੈਸ ਸਿਲੰਡਰ ਫਟ ਗਿਆ। ਸਿਲੰਡਰ ਦੇ ਧਮਾਕੇ ਕਾਰਨ ਗੁਆਂਢੀਆਂ ਦੇ ਘਰ ਦੀ ਕੰਧ ਡਿੱਗਣ ਗਈ, ਜਿਸ ਕਾਰਨ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਸ ਬਾਬਤ ਜਾਣਕਾਰੀ ਦਿੱਤੀ।

PunjabKesari

ਪੁਲਸ ਮੁਤਾਬਕ ਅੱਜ ਤੜਕੇ ਅਨੰਤਪੁਰ ਦੇ ਮੁਲਕਾਲੇਦੂ ਪਿੰਡ ’ਚ ਇਕ ਰਿਹਾਇਸ਼ ਵਿਚ ਇਕ ਸਿਲੰਡਰ ਧਮਾਕਾ ਹੋਇਆ। ਧਮਾਕੇ ਦੇ ਪ੍ਰਭਾਵ ਕਾਰਨ ਗੁਆਂਢੀਆਂ ਦੀ ਰਿਹਾਇਸ਼ ਦੀ ਕੰਧ ਡਿੱਗ ਗਈ ਅਤੇ 4 ਮੈਂਬਰਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਸੂਚਨਾ ਮਿਲਣ ਦੇ ਤੁਰੰਤ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਓਧਰ ਅਨੰਤਪੁਰ ਦੇ ਪੁਲਸ ਸੁਪਰਡੈਂਟ ਨੇ ਕਿਹਾ ਕਿ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਗਿਆ। ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Tanu

Content Editor

Related News